ਜੀਂਦ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਨਰਵਾਣਾ ਵਿ¤ਚ ਭਾਖੜਾ ਦੀ ਸਿਰਸਾ ਬ੍ਰਾਂਚ ਨਹਿਰ ਵਿ¤ਚੋਂ ਬੀਤੇ ਦਿਨ ਮਿਲੀਆਂ 12 ਲਾਸ਼ਾਂ ਤੋਂ ਬਾਅਦ ਅ¤ਜ ਹੋਰ 4 ਲਾਸ਼ਾਂ ਮਿਲੀਆਂ ਹਨ।ਪਿਛਲੇ ਕੁਝ ਦਿਨਾਂ ਵਿ¤ਚ ਮਿਲੀਆਂ ਲਾਸ਼ਾਂ ਦੀ ਗਿਣਤੀ 19 ਤ¤ਕ ਪਹੁੰਚ ਗਈ ਹੈ। ਲਾਸ਼ਾਂ ਦੀ ਸ਼ਨਾਖਤ ਲਈ ਪੰਜਾਬ ਤੇ ਹਿਮਾਚਲ ਤੋਂ ਕੁ¤ਲ 22 ਪਰਿਵਾਰ ਪਹੁੰਚੇ ਹਨ, ਪਰ ਲਾਸ਼ਾਂ ਦੀ ਹਾਲਤ ਬਹੁਤ ਖਰਾਬ ਹੋਣ ਕਾਰਨ ਪਛਾਣ ਕਰਨੀ ਮੁਸ਼ਕਲ ਹੋ ਰਹੀ ਹੈ। ਗੋਤਾਖੋਰਾਂ ਮੁਤਾਬਕ ਕਈ ਲਾਸ਼ਾਂ ਦੇ ਹ¤ਥਾਂ ਵਿ¤ਚ ਕੜੇ ਪਹਿਨੇ ਹੋਏ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲਾਸ਼ਾਂ ਸਿ¤ਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਨਰਵਾਣਾ ਦੇ ਹਸਪਤਾਲ ਦੀ ਮੋਰਚਰੀ ਰਖਵਾਇਆ ਹੋਇਆ ਹੈ।ਦਰਅਸਲ ਸਿਰਸਾ ਬ੍ਰਾਂਚ ਨਹਿਰ ਦੀ ਸਫਾਈ ਦਾ ਕੰਮ ਚ¤ਲ ਰਿਹਾ ਹੈ ਜਿਸ ਦੇ ਚਲਦਿਆਂ ਪਾਣੀ ਦੇ ਪ¤ਧਰ ਨੂੰ ਘ¤ਟ ਕੀਤਾ ਗਿਆ ਹੈ। ਪਾਣੀ ਘਟਣ ਕਾਰਨ ਲਾਸ਼ਾਂ ਉ¤ਤੇ ਤੈਰਨ ਲ¤ਗੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕ¤ਢਿਆ ਗਿਆ ਤੇ ਅਜਿਹੇ ਵਿ¤ਚ ਕੁਝ ਮੌਤਾਂ ਦੇ ਰਹ¤ਸ ਤੋਂ ਜ਼ਰੂਰ ਪਰਦਾ ਹਟੇਗਾ।



