ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹੈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਾਦੂ
ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਅਜੇ ਵੀ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਨੌਜਵਾਨਾਂ ਦੀ ਪਸੰਦ ਭਾਜਪਾ ਬਣੀ ਹੋਈ ਹੈ। ਭਾਰਤ ਦੀ 125 ਕਰੋੜ ਦੀ ਆਬਾਦੀ ‘ਚ 15 ਤੋਂ 34 ਸਾਲ ਦਰਮਿਆਨ ਦੀ ਆਬਾਦੀ ’ਤੇ ਇਕ ਸਰਵੇ ਕੀਤਾ ਗਿਆ।ਇਹ ਸੈਂਪਲ ਸਰਵੇ ਇਕ ਸਾਲ ਪਹਿਲਾਂ ਵਿਕਾਸਸ਼ੀਲ ਸਮਾਜ ਅਧਿਐਨ ਪੀਠ (ਬੈਂਚ) (ਸੀ.ਐੱਸ.ਡੀ.ਐੱਸ.) ਨੇ ਕੋਨਰਾਡ ਏਨਾਊਰ ਸਟਿਫਟੁੰਗ (ਕੇ.ਏ.ਐੱਸ.) ਨੇ ਕੀਤਾ। ਇਸ ਸਰਵੇ ‘ਚ ਪੂਰੇ ਦੇਸ਼ ਦੇ ਨੌਜਵਾਨਾਂ ਤੋਂ ਸਵਾਲ ਪੁੱਛੇ ਗਏ। ਸਰਵੇ ‘ਚ ਮਿਲੇ ਨਤੀਜਿਆਂ ਦੀ ਤੁਲਨਾ 2007 ਦੇ ਸੀ.ਐੱਸ.ਡੀ.ਐੱਸ.-ਕੇ.ਏ.ਐੱਸ. ਨਾਲ ਤੁਲਨਾ ਕਰ ਕੇ ਉਨ੍ਹਾਂ ਦੇ ਨਜ਼ਰੀਏ ‘ਚ ਤਬਦੀਲੀ ਦਾ ਵਿਸ਼ਲੇਸ਼ਣ ਕੀਤਾ ਗਿਆ।ਸਰਵੇ ’ਚ ਰਾਜਨੀਤਕ, ਆਰਥਿਕ, ਸਮਾਜਿਕ-ਸੰਸਕ੍ਰਿਤੀ ਅਤੇ ਤਕਨੀਕੀ ਪਰਿਵਰਤਨ ਨਾਲ ਜੁੜੇ ਸਵਾਲ ਨੌਜਵਾਨਾਂ ਤੋਂ ਪੁੱਛੇ ਗਏ।
ਇਕ ਸਾਲ ਪਹਿਲਾਂ ਜਦੋਂ ਇਹ ਸਰਵੇ ਕੀਤਾ ਗਿਆ ਤਾਂ ਨੌਜਵਾਨ ਦਰਮਿਆਨ ਸਭ ਤੋਂ ਲੋਕਪ੍ਰਿਯ ਪਾਰਟੀ ਭਾਜਪਾ ਸੀ। ਸਰਵੇ ‘ਚ ਸ਼ਾਮਲ ਹਰ ਪੰਜ ‘ਚੋਂ ਇਕ ਨੌਜਵਾਨ ਭਾਜਪਾ ਸਮਰਥਕ ਸੀ। ਉੱਥੇ ਹੀ ਹਰ 10 ‘ਚੋਂ ਇਕ ਨੌਜਵਾਨ ਕਾਂਗਰਸ ਸਮਰਥਕ ਸੀ।ਜ਼ਿਕਰਯੋਗ ਹੈ ਕਿ ਸਰਵੇ ‘ਚ ਸ਼ਾਮਲ ਕਰੀਬ ਅੱਧੇ ਨੌਜਵਾਨਾਂ ਨੇ ਕਿਸੇ ਸਿਆਸੀ ਪਾਰਟੀ ਨਾਲ ਜੁੜਾਵ ਦੀ ਗੱਲ ਕਹੀ। 48 ਫੀਸਦੀ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਿਆਸੀ ਪਾਰਟੀ ਪਸੰਦ ਨਹੀਂ ਹੈ। ਸਮਾਜਵਾਦੀ ਪਾਰਟੀਆਂ ਨੂੰ ਪਸੰਦ ਕਰਨ ਵਾਲੇ ਨੌਜਵਾਨ 4 ਫੀਸਦੀ ਸਨ। ਉੱਥੇ ਹੀ 2 ਫੀਸਦੀ ਨੌਜਵਾਨਾਂ ਨੇ ਖੱਬੇ ਪੱਖੀ ਦਲਾਂ ਨੂੰ ਆਪਣਾ ਮਨਪਸੰਦ ਦੱਸਿਆ। 16 ਫੀਸਦੀ ਨੌਜਵਾਨਾਂ ਨੇ ਹੋਰ ਪਾਰਟੀਆਂ ਦੇ ਨਾਂ ਲਏ।
ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਧਰਮ ਨਾਲ ਆਦਮੀ ਦਾ ਲਗਾਅ ਬੁਢਾਪੇ ‘ਚ ਵਧਦਾ ਹੈ ਪਰ ਇਹ ਸਰਵੇ ਇਕ ਵੱਖ ਹੀ ਤਸਵੀਰ ਪੇਸ਼ ਕਰਦਾ ਹੈ। ਸੀ.ਐੱਸ.ਡੀ.ਐੱਸ.-ਕੇ.ਏ.ਐੱਸ. ਸਰਵੇ 2016 ‘ਚ ਸ਼ਾਮਲ ਹਰ ਤੀਜਾ ਨੌਜਵਾਨ ਬਹੁਤ ਜ਼ਿਆਦਾ ਧਾਰਮਿਕ ਸੀ। ਸਰਵੇ ‘ਚ ਸ਼ਾਮਲ 36 ਫੀਸਦੀ ਨੌਜਵਾਨਾਂ ਨੇ ਖੁਦ ਨੂੰ ਘੱਟ ਧਾਰਮਿਕ ਅਤੇ 25 ਫੀਸਦੀ ਨੌਜਵਾਨ ਨੇ ਆਮ ਧਾਰਮਿਕ ਦੱਸਿਆ। 12 ਫੀਸਦੀ ਨੇ ਖੁਦ ਨੂੰ ਬਹੁਤ ਜ਼ਿਆਦਾ ਧਾਰਮਿਕ, 23 ਫੀਸਦੀ ਨੇ ਜ਼ਿਆਦਾ ਧਾਰਮਿਕ ਅਤੇ ਚਾਰ ਫੀਸਦੀ ਨੇ ਆਮ ਧਾਰਮਿਕ ਦੱਸਿਆ।ਇਸ ਸਰਵੇ ‘ਚ ਬੇਰੋਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਦੇ ਤੌਰ ‘ਤੇ ਸਾਹਮਣੇ ਆਈ ਹੈ।ਨੌਕਰੀ ਦੇ ਮਾਮਲੇ ’ਚ ਭਾਰਤੀ ਨੌਜਵਾਨਾਂ ਦੀ ਪਹਿਲੀ ਪਸੰਦ ਸਰਕਾਰੀ ਨੌਕਰੀ ਹੈ।2016 ਦੇ ਸਰਵੇ ‘ਚ ਸ਼ਾਮਲ 65 ਫੀਸਦੀ ਨੌਜਵਾਨਾਂ ਨੇ ਸਰਕਾਰੀ ਨੌਕਰੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ।19 ਫੀਸਦੀ ਨੇ ਆਪਣਾ ਕਾਰੋਬਾਰ ਜਾਂ ਕੰਮ ਕਰਨ ਦੀ ਗੱਲ ਕਹੀ।ਕੇਵਲ 7 ਫੀਸਦੀ ਨੌਜਵਾਨਾਂ ਨੇ ਪ੍ਰਾਈਵੇਟ ਸੈਕਟਰ ਦੀ ਨੌਕਰੀ ਨੂੰ ਆਪਣੀ ਪਹਿਲ ਦੱਸੀ।ਉੱਥੇ ਹੀ ਸਰਵੇ ‘ਚ ਸ਼ਾਮਲ 9 ਫੀਸਦੀ ਨੌਜਵਾਨਾਂ ਨੇ ਇਸ ਸਵਾਲ ਦਾ ਜਵਾਬ ਦੇਣਾ ਉੱਚਿਤ ਨਹੀਂ ਸਮਝਿਆ।
ਹਰ ਪੰਜਵੇਂ ਭਾਰਤੀ ਨੌਜਵਾਨ ਦੀ ਪਹਿਲੀ ਪਸੰਦ ਭਾਜਪਾ



