Skip to content
Independent perspectives. Global stories.
BREAKING

ਐਸ.ਬੀ.ਆਈ. ਦੁਨੀਆ ਦੇ 50 ਵੱਡੇ ਬੈਂਕਾਂ ’ਚ ਹੋਇਆ ਸ਼ਾਮਲ

Share this story

image ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਸ਼29) ਦਾ ਰੂਪ ਇਕ ਅਪ੍ਰੈਲ ਤੋਂ ਬਦਲ ਗਿਆ ਹੈ। ਉਸ ‘ਚ ਸਟੇਟ ਬੈਂਕ ਆਫ ਪਟਿਆਲਾ ਸਮੇਤ 5 ਬੈਂਕਾਂ ਦਾ ਰਲੇਵਾਂ ਹੋ ਗਿਆ ਹੈ। ਸਟੇਟ ਬੈਂਕ ਆਫ ਪਟਿਆਲਾ ਦੇ ਗਾਹਕ ਇਕ ਅਪ੍ਰੈਲ ਤੋਂ ਸ਼29 ਦੇ ਗਾਹਕ ਹੋ ਗਏ ਹਨ।ਨਾਲ ਹੀ ਬੈਂਕ ਨੇ ਆਪਣੇ ਸਰਵਿਸ ਚਾਰਜ ‘ਚ ਵੀ ਬਦਲਾਅ ਕੀਤਾ ਹੈ, ਜਿਸ ਦਾ ਸਿੱਧਾ ਅਸਰ ਬੈਂਕ ਗਾਹਕਾਂ ’ਤੇ ਹੋਵੇਗਾ। ਹੁਣ ਖਾਤੇ ’ਚ ਘੱਟੋ-ਘੱਟ ਪੈਸੇ ਰੱਖਣਾ ਜ਼ਰੂਰੀ ਹੋਵੇਗਾ।ਅਜਿਹਾ ਨਾ ਕਰਨ ‘ਤੇ ਜੁਰਮਾਨਾ ਲੱਗੇਗਾ।ਇਸ ਤੋਂ ਇਲਾਵਾ ਬੈਂਕ ਨੇ ਏ. ਟੀ. ਐੱਮ. ਸਮੇਤ ਹੋਰ ਸੇਵਾਵਾਂ ਦੇ ਚਾਰਜ ’ਚ ਵੀ ਬਦਲਾਅ ਕੀਤਾ ਹੈ।ਹੁਣ ਬੈਂਕ ’ਚ ਬਚਤ ਖਾਤਾ ਧਾਰਕ ਤਿੰਨ ਵਾਰ ਹੀ ਬਿਨਾਂ ਚਾਰਜ ਦੇ ਨਕਦੀ ਜਮ੍ਹਾ ਕਰਾ ਸਕਣਗੇ।ਇਸ ਤੋਂ ਬਾਅਦ ਹਰ ਲੈਣ-ਦੇਣ ’ਤੇ ਸੇਵਾ ਟੈਕਸ ਸਮੇਤ 50 ਰੁਪਏੇ ਦੇਣੇ ਹੋਣਗੇ। ਨਿੱਜੀ ਬੈਂਕਾਂ ਦੀ ਤਰ੍ਹਾਂ ਸ਼29 ਨੇ ਮਹੀਨਾਵਰ ਔਸਤ ਬੈਲੰਸ ਸਿਸਟਮ ਵੀ ਲਾਗੂ ਕਰ ਦਿੱਤਾ ਹੈ। ਇਸ ਤਹਿਤ ਵੱਡੇ ਸ਼ਹਿਰਾਂ ਦੇ ਗਾਹਕਾਂ ਨੂੰ ਖਾਤੇ ‘ਚ 5000 ਰੁਪਏ ਦਾ ਬੈਲੰਸ ਬਣਾਈ ਰੱਖਣਾ ਹੋਵੇਗਾ ਜਦੋਂ ਕਿ ਛੋਟੀਆਂ ਸ਼ਹਿਰੀ ਬਰਾਂਚਾਂ ‘ਚ ਇਹ ਰਾਸ਼ੀ 3,000 ਰੁਪਏ, ਕਸਬਿਆਂ ‘ਚ 2,000 ਰੁਪਏ ਅਤੇ ਪੇਂਡੂ ਬਰਾਂਚਾਂ ‘ਚ 1000 ਰੁਪਏ ਰੱਖਣੇ ਜ਼ਰੂਰੀ ਹੋਣਗੇ।

WRITTEN BY