Skip to content
Independent perspectives. Global stories.
BREAKING

ਨੈਸ਼ਨਲ ਹਾਈਵੇ ਨੰ: 64 ’ਤੇ ਪਿੰਡਾਂ ਦੀਆਂ ¦ਿਕ ਸੜਕਾਂ ਲਈ ਕੱਟ ਨਾ ਛੱਡਣ ਕਾਰਨ ਰੋਜ਼ ਵਾਪਰ ਰਹੇ ਨੇ ਭਿਆਨਕ ਹਾਦਸੇ

Share this story

image ਹੰਡਿਆਇਆ/ ਬਰਨਾਲਾ, 30 ਮਾਰਚ (ਨਿਰਮਲ ਸਿੰਘ ਪੰਡੋਰੀ)- ਬਠਿੰਡਾ ਚੰਡੀਗੜ  ਰੋਡ ਉੱਪਰ ਵੱਧ ਰਹੀ ਟ੍ਰੈਫ਼ਿਕ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਹੁੰਦੇ ਵਾਧੇ ਨੂੰ ਕੰਟਰੋਲ ਕਰਨ ਲਈ ਬਾਦਲ ਸਰਕਾਰ ਵੱਲੋਂ ਬਠਿੰਡਾ-ਚੰਡੀਗਡ ਨੈਸ਼ਨਲ ਹਾਈਵੇ ਨੰਬਰ-64, ਨੂੂੰ ਅਰਬਾਂ ਰੁਪਏ ਲਗਾਕੇ ਚੌਹਮਾਰਗੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਜੋ ਲੱਗਭਗ ਪੂਰਾ ਹੋਣ ਦੀ ਕਗਾਰ ’ਤੇ ਹੈ। ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਅਤੇ ਬਠਿੰਡਾ ਤੋਂ ਚੰਡੀਗੜ੍ਹ ਤੱਕ ਦੀ ਦੂਰੀ ਨੂੰ ਜਲਦ ਤੈਅ ਕਰਨ ਦੇ ਮਕਸਦ ਨਾਲ ਇਹ ਮਾਰਗ ਕਰੋੜਾ ਦਰੱਖਤਾਂ ਦੀ ਬਲੀ ਦੇ ਕੇ  ਬਣਾਇਆ ਜਾ ਰਿਹਾ ਹੈ। ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਸੱਤਾ ਤੋਂ ਲਾਂਭੇ ਹੋਈ ਬਾਦਲ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਅਤੇ ਸੰਬੰਧਿਤ ਠੇਕੇਦਾਰ ਦੀਆਂ ਗਲਤੀਆਂ ਕਾਰਨ ਇਸ ਚੌਹਮਾਰਗੇ ਰੋਡ ਉੱਪਰੋਂ ਪਹਿਲਾਂ ਨਾਲੋਂ ਵੀ ਕਿਤੇ ਵੱਧ ਹਾਦਸੇ ਵਾਪਰ ਰਹੇ ਹਨ, ਕਿਉਂਕਿ ਇਸ ਰੋਡ ਤੋਂ ਪਿੰਡਾਂ ਨੂੰ ਜਾਣ ਵਾਲੀਆਂ ¦ਿਕ ਸੜਕਾਂ ਨੂੰ ਕੱਟ ਨਹੀਂ ਛੱਡੇ ਗਏ। ਜਿਸ ਕਾਰਨ ਕੁੱਝ ਦਿਨ ਪਹਿਲਾਂ ਹੀ ਤਪਾ ਮੰਡੀ ਨੇੜਲੇ ਪਿੰਡ ਘੁੰਨਸ਼ ਨੂੰ ਜਾਂਦੀ ¦ਿਕ ਸੜਕ ਦੇ ਸਾਹਮਣੇ ਕੱਟ ਨਾ ਹੋਣ ਕਾਰਨ ਕਾਰ ਸਵਾਰ ਵਿਅਕਤੀਆਂ ਨੂੰ ਮਜਬੂਰੀ ਵਿੱਚ ਦੂਸਰੇ ਪਾਸੇ ਦੀ ¦ਘਣਾ ਉਹਨਾਂ ਦੀ ਜਿੰਦਗੀ ’ਤੇ ਭਾਰੂ ਪੈ ਗਿਆ। ਤਪਾ ਦੇ ਪਿੰਡਾਂ ਨੇੜੇ ਇਹ ਹਾਦਸਾ ਵਾਪਰਨ ਤੋਂ ਪਹਿਲਾਂ ਕਈ ਵਾਰ ਕੱਟ ਨਾ ਛੱਡੇ ਜਾਣ ’ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਲਿਖਤੀ ਰੂਪ ਵਿੱਚ ਪ੍ਰਸਾਸਨ ਨੂੰ ਜਾਣੂ ਕਰਵਾਇਆ ਗਿਆ ਸੀ। ਪਰ ਕੰਪਨੀ ਅਤੇ ਪ੍ਰਸ਼ਾਸਨ ਵੱਲੋਂ ਉਸ ਸਮੇਂ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ ਜਦ ਕਿ ਵੱਡਾ ਹਾਦਸਾ ਵਾਪਰਨ ਤੋਂ ਬਾਅਦ ਵੀ ਇਹ ਅੱਖਾਂ ਬੰਦ ਕਰੀ ਬੈਠੇ ਹਨ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਈਆਂ ਨਜ਼ਦੀਕ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਅਗਵਾਈ ਵਿੱਚ ਕੱਟ ਛੱਡਵਾਉਣ ਲਈ ਸੰਘਰਸ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਤਰਰਾਸਟਰੀ ਕਬੱਡੀ ਖਿਡਾਰੀ ਗੇਜਾ ਸਿੰਘ ਘੁੰਨਸ਼, ਜੱਗਾ ਸਿੰਘ ਰੂੜੇਕੇ, ਨਿਰਮਲ ਸਿੰਘ ਧੂਰਕੋਟ, ਮਾਸਟਰ ਜਸਪਾਲ ਸਿੰਘ (ਬੀਡਾ) ਭਾਈ ਮੱਖਣ ਸਿੰਘ ਧੌਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਤਾ ਇਕਾਈ ਦੇ ਪ੍ਰਧਾਨ ਨੰਬਰਦਾਰ ਗੁਰਮੇਲ ਸਿੰਘ, ਸਮਾਜਸੇਵੀ ਹਾਕਮ ਸਿੰਘ ਚੌਹਾਨ, ਸਿਵਕਰਨ ਸਿੰਘ ਮਿੱਠੂ, ਤਰਸੇਮ ਸਿੰਘ ਕਾਹਨੇਕੇ ਤੋਂ ਇਲਾਵਾ ਹੋਰ ਸਮਾਜਿਕ ਆਗੂਆਂ ਨੇ ਨਵੀਂ ਬਣੀ ਸਰਕਾਰ ਤੋਂ ਮੰਗ ਕੀਤੀ ਕਿ ਭਾਵੇਂ ਇਹ ਕੱਟਾਂ ਦਾ ਮਸ਼ਲਾਂ ਸਰਕਾਰ ਬਣਨ ਤੋਂ ਪਹਿਲਾਂ ਦਾ ਚੱਲ ਰਿਹਾ ਹੈ, ਪਰ ਹੁਣ ਇਸਨੂੰ ਹੱਲ ਕਰਨ ਦੀ ਜ਼ੁੰਮੇਵਾਰੀ ਪੰਜਾਬ ਦੀ ਸੱਤਾ ‘ਤੇ ਕਾਬਜ ਕਾਂਗਰਸ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਅਤੇ ਪ੍ਰਸ਼ਾਸ਼ਨ ਵੱਲੋਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਸੰਬੰਧੀ ਕੱਟ ਛੱਡਣ ਵੱਲ ਧਿਆਨ ਨਾ ਦੇਣਾ ਹੀ ਪਿੰਡ ਘੁੰਨਸ ਦੇ 4 ਵਿਅਕਤੀਆਂ ਦੀ ਮੌਤ ਦਾ ਕਾਰਨ ਬਣਿਆ ਹੈ। ਨਾਲ ਹੀ ਉੁਹਨਾਂ ਕਿਹਾ ਕਿ ਜੇਕਰ ਆਉਦੇਂ ਥੋੜੇ ਦਿਨਾਂ ਦੇ ਅੰਦਰ ਅੰਦਰ ਪਿੰਡਾਂ ਨੂੰ ਜਾਂਦੀਆਂ ਸੜਕਾਂ ਲਈ ਕੱਟਾਂ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨ ਯੂਨੀਅਨਾਂ ਦੀ ਅਗਵਾਈ ਵਿੱਚ ਤਿੱਖਾ ਸੰਘਰਸ਼ ਵਿਢਿੱਆ ਜਾਵੇਗਾ। ਸਮਾਜਸੇਵੀ ਹਾਕਮ ਸਿੰਘ ਚੌਹਾਨ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ¦ਿਕ ਸੜਕਾਂ ਨੂੰ ਕੱਟ ਛੱਡਣ ਦੇ ਨਾਲ ਨਾਲ ਇਨ੍ਹਾਂ ਪਾਸ਼ ਅੰਦਰ ਬ੍ਰਿੱਜ਼ ਵੀ ਬਣਾਏ ਜਾਣ ਤਾਂ ਜੋ ਹਰ ਵੱਡੇ-ਛੋਟੇ ਵਹੀਕਲ ਵਾਲਾ ਵਿਅਕਤੀ ਇਸ ਸੜਕ ਨੂੰ ਬਿਨ੍ਹਾਂ ਕਿਸੇ ਖਤਰੇ ਦੇ ਪਾਰ ਕਰ ਸਕੇ। ਜਿੱਥੇ ਜਿੱਥੇ ਕੱਟ ਛੱਡੇ ਗਏ ਹਨ, ਉਨ੍ਹਾਂ ਵਿੱਚ ਜਿਆਦਾਤਰ ਕੱਟ ਗਲਤ ਥਾਵਾਂ ਉੱਪਰ ਛੱਡੇ ਜਾਣ ਦੀ ਚਰਚਾ ਜੋਰਾਂ ’ਤੇ ਹੈ।

WRITTEN BY