Skip to content
Independent perspectives. Global stories.
BREAKING

ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਵੱਲੋਂ ਸ਼ਾਂਤੀ ਸੰਮੇਲਨ ’ਚ ਹਥਿਆਰਾਂ ਦੇ ਵਪਾਰ ’ਤੇ ਪਾਬੰਦੀ ਦੀ ਅਪੀਲ

Share this story

image ਕਾਦੀਆਂ, 30 ਮਾਰਚ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਅੱਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਪ੍ਰੈਸ ਸਕੱਤਰ ਸ਼੍ਰੀ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਰਿਲੀਜ ਰਾਹੀਂ ਦੱਸਿਆ ਹੈ ਕਿ  ਬੀਤੇ  ਦਿਨੀਂ ਲੰਦਨ ਦੀ ਮਸਜਿਦ ਬੈਤੁਲ ਫਤੂਹ  ਵਿਚ ਆਯੋਜਿਤ 14ਵੇਂ ਪੀਸ ਸਿਮਪੋਜੀਅਮ ਵਿਚ ਵਿਸ਼ਵ ਵਿਆਪੀ ਮੁਸਲਿਮ  ਜਮਾਤ ਅਹਿਮਦੀਆ ਦੇ ਰੂਹਾਨੀ ਖਲੀਫਾ ਹਜਰਤ ਮਿਰਜਾ ਮਸਰੂਰ ਅਹਿਮਦ ਸਾਹਿਬ ਨੇ ਸੰਬੋਧਨ ਕਰਦਿਆਂ ਫਰਮਾਇਆ।ਕਿ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਕੁਝ ਆਂਤਕਵਾਦੀ ਸੰਗਠਨਾਂ ਨੇ ਆਪਣੀ ਮਸਿਜਦ ਅਤੇ ਮਦਰਸਾਂ ਨੂੰ ਆਂਤਕਵਾਦ ਫੈਲਾਉਣ ਦਾ ਕੇਂਦਰ ਬਣਾ ਲਿਆ ਹੈ ਜਿਸਦੇ ਕਾਰਨ ਇਸਲਾਮ ਦੀ ਸਿਖਿਆ ਦੇ ਪ੍ਰਤੀ ਬਹੁਤ ਸਾਰੇ ਲੋਕਾਂ ਵਿਚ ਅਨੇਕ ਗਲਤ ਫਹਿਮੀਆਂ ਪੈਦਾ ਹੋ ਗਈਆਂ ਹਨ।ਉਨ੍ਹਾਂ ਕਿਹਾ ਮੁਸਿਲਮ ਜਮਾਤ ਅਹਿਮਦੀਆ ਵਿਸ਼ਵ ਭਰ ਵਿਚ ਵੱਖ ਵੱਖ ਦੇਸ਼ਾਂ ਦੀ ਸਰਕਾਰਾਂ ਦੇ ਨਾਲ ਮਿਲਕੇ ਕਈ ਪ੍ਰੋਜੈਕਟਾਂ ਵਿਚ ਮਾਨਵਤਾ ਦੇ ਇਹਨਾਂ ਕੰਮਾਂ ਵਿਚ ਸਹਿਯੋਗ ਕਰ ਰਹੀ ਹੈ।ਮਿਸਾਲ ਦੇ ਤੋਰ ਤੇ ਸਕੂਲ, ਕਾਲਜਾਂ ਦਾ ਨਿਰਮਾਣ ,  ਹਸਪਤਾਲਾਂ ਦਾ ਨਿਰਮਾਣ,  ਵੱਖ ਵੱਖ ਸਥਾਨਾਂ ਤੇ ਮੁਫਤ ਮੈਡੀਕਲ ਕੈਂਪਾਂ ਦਾ ਆਯੋਜਨ ਆਦਿ।ਉਨ੍ਹਾਂ ਸੱਦਾ ਦਿੱਤਾ ਕਿ ਨਫਰਤਾਂ ਦੀ ਦੀਵਾਰਾਂ ਉਚੀਆਂ ਕਰਨ ਦੀ ਥਾਂ ਤੇ ਮਹੁੱਬਤਾਂ ਦੇ  ਪੁੱਲਾਂ ਦਾ ਨਿਰਮਾਣ ਕਰੀਏ ਜੋ ਲੋਕਾਂ ਦੇ ਦਿਲਾਂ ਨੰਂੂ ਆਪਸ ਵਿਚ  ਜੋੜਨ ਅਤੇ  ਇਸ ਦੇ ਲਈ ਜਰੂਰੀ ਹੈਂ ਕਿ  ਹਥਿਆਰਾਂ ਦੇ ਵਪਾਰ ਤੇ ਹਰ ਤਰਾਂ ਦੀ ਪਾਬੰਦੀ ਲਗਈ ਜਾਵੇ।ਇਸ ਸਿਮਪੋਜੀਅਮ ਦੇ ਅੰਤ ਵਿਚ ਹਿਰੋਸ਼ਿਮਾ ਪਰਮਾਣੂ ਬੰਬ ਦੇ ਧਮਾਕਿਆਂ  ਵਿਚ ਬਚ ਜਾਣ  ਵਾਲੀ ਮਹਿਲਾ ਆਦਰਯੋਗ  ਸੇਤਿਸਕੋ ਥਿਲੋ  ਨੂੰ ਅਹਿਮਦੀਆਂ ਪੀਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਸ਼ੁਭ ਮੋਕੇ ਤੇ ਅਨੇਕਾਂ ਧਾਰਮਿਕ , ਸਮਾਜਿਕ , ਰਾਜਨੀਤਿਕ  , ਪ੍ਰੋਫੈਸਰਾਂ ਨੇ ਹਿੱਸਾ ਲਿਆ ਅਤੇ ਵਿਸ਼ਵ ਸ਼ਾਂਤੀ ਦੀ ਦੁਆ ਨਾਲ ਇਹ ਆਯੋਜਨ ਸਮਾਪਤ ਹੋਇਆ।

WRITTEN BY