Skip to content
Independent perspectives. Global stories.
BREAKING

ਅਕਾਲੀ ਨੇਤਾ ਪ੍ਰਵੀਨ ਕਾਂਸਲ ਰੌਕੀ ਜੇਲ੍ਹ ’ਚ ਭੇਜਿਆ

Share this story

image ਰਾਮਪੁਰਾ ਫੂਲ, 29 ਮਾਰਚ (ਮਨਪ੍ਰੀਤ ਸਿੰਘ ਗਿੱਲ)- ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਖਾਸਮਖਾਸ ਅਤੇ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ ਨੂੰ ਫੂਲ ਅਦਾਲਤ ਵੱਲੋ ਜੇਲ ਭੇਜੇ ਜਾਣ ਦੀ ਜਾਣਕਾਰੀ ਮਿਲੀ ਹੈ। ਜ਼ਿਕਰਯੋਗ ਹੈ ਕਰੀਬ ਤਿੰਨ ਸਾਲ ਪਹਿਲਾਂ ਸ਼ਹਿਰ ਦੀ ਫੂਲ ਰੋਡ ਤੇ ਸਬਜ਼ੀ ਮੰਡੀ ਅੰਦਰ ਮਿਤੀ 4-5-2014 ਨੂੰ ਆੜਤ ਦਾ ਕੰਮ ਕਰਦੇ ਦੋ ਕਾਂਗਰਸੀ ਭਰਾਵਾ ਦੀ ਕੁੱਟਮਾਰ ਕੀਤੀ ਸੀ। ਉਸ ਸਮੇਂ ਸ਼ਕਾਇਤ ਕਰਤਾ ਵੱਲੋ ਇਸ ਘਟਨਾ ਸੰਬੰਧੀ ਪ੍ਰਵੀਨ ਕਾਂਸਲ ਰੌਕੀ,ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸ਼ਲ, ਨੀਟੂ ਬਰਾੜ ਤੇ ਕੁੱਝ   ਹੋਰ ਸਾਥਿਆਂ ਤੇ ਕੁੱਟ ਮਾਰ ਦੇ ਦੋਸ਼ ਲਗਾਏ ਗਏ ਸਨ। ਜਿਸ ਤੇ ਪੁਲਸ ਨੇ ਅਕਾਲੀ ਨੇਤਾ ਸਮੇਤ ਬਾਕੀ ਸਾਥੀਆ ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਰ ਬਾਅਦ ਵਿੱਚ ਪੁਲਿਸ ਵੱਲੋ ਕੀਤੀ ਗਈ ਪੜਤਾਲ ਦੌਰਾਨ ਰੌਕੀ ਕਾਂਸਲ ਤੇ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸ਼ਲ ਅਤੇ ਨੀਟੂ ਬਰਾੜ ਨੂੰ ਬੇਗੁਨਾਹ ਸਾਬਿਤ ਕਰਦਿਆ ਬਾਕੀ ਸਾਥੀਆ ਨੂੰ ਨਾਮਜਦ ਕਰ ਲਿਆ ਸੀ।ਪਰ ਮਾਮਲਾ ਮਾਣਯੋਗ ਅਦਾਲਤ ਵਿਚ ਵਿਚਾਰ ਅਧੀਨ ਸੀ। ਰਕੇਸ਼ ਕੁਮਾਰ ਤੇ ਰਾਜੇਸ਼ ਕੁਮਾਰ ਦੇ ਵਕੀਲ ਦੀਆ ਦਲੀਲਾ ਨਾਲ ਸਹਿਮਤ ਹੁੰਦਿਆ ਮਾਣਯੋਗ ਅਦਾਲਤ ਨੇ ਪੁਲਿਸ ਵੱਲੋ ਬੇਗੁਨਾਹ ਕਰਾਰ ਦਿੱਤੇ ਉਕਤ ਵਿਅਕਤੀਆਂ ਨੂੰ  ਨਾਮਜਦ ਕੀਤਾ।ਜਿਸ ਤੇ ਅਦਾਲਤ ਵੱਲੋ ਬੇਗੁਨਾਹ ਸਾਬਿਤ ਕਰਾਰ ਦਿੱਤੇ ਤਿੰਨੋ ਵਿਅਕਤੀਆ ਨੂੰ ਇਸ ਮਾਮਲੇ ਵਿੱਚ ਨਾਮਜਦ ਕਰਦਿਆ ਮਾਣਯੋਗ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਪ੍ਰਵੀਨ ਕਾਂਸਲ ਰੌਕੀ ਵੱਲੋ ਅਦਾਲਤ ਵਿੱਚ ਹਾਜ਼ਰ ਨਾ ਹੌਣ ਤੇ ਜੱਜ ਸਾਹਿਬਾਨ ਵੱਲੋਂ ਉਕਤ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਪਰ ਬਠਿੰਡਾ ਅਦਾਲਤ ਪਾਸੋ ਉਕਤ ਵਿਅਕਤੀ ਨੇ ਆਪਣੀ ਗਿਰਫਤਾਰੀ  ਤੇ ਰੋਕ ਲਾਉਣ ਸੰਬੰਧੀ ਸਟੇਅ ਆਰਡਰ ਪ੍ਰਾਪਤ ਕੀਤਾ ਹੋਇਆ ਸੀ। ਜਿਸ ਵਿੱਚ ਬਠਿੰਡਾ ਅਦਾਲਤ  ਵੱਲੋ ਉਕਤ ਦੀ ਗ੍ਰਿਫਤਾਰੀ  ਤੇ 28 ਮਾਰਚ ਤੱਕ ਰੋਕ ਲਗਾਈ ਗਈ ਸੀ । ਪਰ ਅੱਜ ਮਾਣਯੋਗ ਫੂਲ ਅਦਾਲਤ ਅੰਦਰ ਪੇਸ਼ੀ ਭੁਗਤਣ ਆਏ ਰੌਕੀ ਕਾਂਸਲ ਵੱਲੋ ਆਪਣੀ ਜਮਾਨਤ ਲਈ ਅਰਜੀ ਦਾਖਿਲ ਕੀਤੀ ਗਈ  ਤੇ ਮਾਣਯੋਗ ਅਦਾਲਤ ਵਲੋਂ ਰੌਕੀ ਦੀ ਅਰਜੀ ਖਾਰਜ ਕਰਦਿਆਂ 14 ਦਿਨਾ  ਲਈ ਕੇਦਰੀ ਜੇਲ ਬਠਿੰਡਾ ਵਿਖੇ ਭੇਜਣ ਦਾ ਹੁਕਮ ਸੁਣਾਇਆ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਭੇਜ ਦਿਤਾ ਗਿਆ ਹੈ।

WRITTEN BY