Skip to content
Independent perspectives. Global stories.
BREAKING

1 ਅਪ੍ਰੈਲ ਤੋਂ ਦੇਸ਼ ਭਰ ’ਚ ਬੀ. ਐੱਸ.-3 ਵਾਹਨ ਨਹੀਂ ਵਿਕਣਗੇ : ਸੁਪਰੀਮ ਕੋਰਟ ਵੱਲੋਂ ਹੁਕਮ

Share this story

ਨਵੀਂ ਦਿੱਲੀ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- 1 ਅਪ੍ਰੈਲ ਤੋਂ ਦੇਸ਼ ਭਰ ’ਚ ਬੀ. ਐੱਸ.-3 ਵਾਹਨ ਨਹੀਂ ਵਿਕਣਗੇ।ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਹ ਹੁਕਮ ਦਿੱਤਾ। ਪਹਿਲਾਂ ਆਟੋਮੋਬਾਇਲ ਸੈਕਟਰ ‘ਚ ਇਸ ਗੱਲ ਨੂੰ ਲੈ ਕੇ ਦੁਚਿੱਤੀ ਸੀ ਕਿ ਅਜਿਹੇ ਵਾਹਨ ਬਣਾਉਣ ‘ਤੇ ਰੋਕ ਹੈ ਜਾਂ ਇਨ੍ਹਾਂ ਦੀ ਵਿਕਰੀ ‘ਤੇ ਪਰ ਹੁਣ ਇਹ ਬਿਲਕੁਲ ਸਾਫ ਹੋ ਗਿਆ ਹੈ ਕਿ ਬੀ. ਐੱਸ.-3 ਵਾਹਨ 1 ਅਪ੍ਰੈਲ ਤੋਂ ਨਹੀਂ ਵਿਕਣਗੇ। ਇਹ ਆਟੋਮੋਬਾਇਲ ਕੰਪਨੀਆਂ ਲਈ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਕੋਲ ਬੀ. ਐੱਸ.-3 ਦੇ ਤਕਰੀਬਨ 8.5 ਲੱਖ ਵਾਹਨ ਹਨ, ਜਿਨ੍ਹਾਂ ‘ਚ ਤਕਰੀਬਨ 6 ਲੱਖ ਮੋਟਰਸਾਈਕਲ ਸ਼ਾਮਲ ਹਨ। ਸਟਾਕ ‘ਚ ਮੌਜੂਦ ਬੀ. ਐੱਸ.-3 ਵਾਹਨਾਂ ਦੀ ਅੰਦਾਜ਼ਨ ਕੀਮਤ ਤਕਰੀਬਨ 12 ਹਜ਼ਾਰ ਕਰੋੜ ਰੁਪਏ ਹੈ। ਅਜਿਹੇ ‘ਚ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਵੇਗਾ।ਸਭ ਤੋਂ ਵੱਡਾ ਝਟਕਾ ਹੀਰੋ ਮੋਟਰ ਕਾਰਪ ਲਈ ਹੈ, ਉਸ ਕੋਲ ਲਗਭਗ 2 ਲੱਖ 90 ਹਜ਼ਾਰ ਅਜਿਹੇ ਵਾਹਨ ਪਏ ਹਨ, ਜਿਨ੍ਹਾਂ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ।

WRITTEN BY