ਚੰਡੀਗੜ੍ਹ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀ.ਵੀ.ਆਈ.ਪੀ ਮੈਡੀਕਲ ਟੀਮ ਦਾ ਡਾ. ਵਿਜੈ ਹਰਜਾਈ ਨੂੰ ਠੇਕੇ ਦੇ ਅਧਾਰ ’ਤੇ ਸੀਨੀਅਰ ਸਲਾਹਕਾਰ ਨਿਯੁਕਤ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾ. ਹਰਜਾਈ ਵੀ.ਵੀ.ਆਈ.ਪੀ ਮੈਡੀਕਲ ਟੀਮ ਦੇ ਇੰਚਾਰਜ ਹੋਣਗੇ ਅਤੇ ਸਮੁੱਚੇ ਕੰਮ-ਕਾਜ ਲਈ ਤਾਲਮੇਲ ਕਰਨਗੇ। ਗੌਰਤਲਬ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਡਾ. ਹਰਜਾਈ ਨੂੰ ਹੋਰਨਾਂ ਮੈਡੀਕਲ ਤੇ ਸਿਹਤ ਸੰਸਥਾਵਾਂ ਦੇ ਸਲਾਹਕਾਰ ਤੋਂ ਇਲਾਵਾ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਵੀ ਆਗਿਆ ਦਿੱਤੀ ਹੈ।
ਬਿਜਲੀ ਕਾਰਪੋਰੇਸ਼ਨ ਦੇ ਚੇਅਰਮੈਨ ਬਣੇ ਵੇਨੂੰ ਪ੍ਰਸਾਦ, ਚੌਧਰੀ ਦੀ ਛੁੱਟੀ
ਚੰਡੀਗੜ੍ਹ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਨਵੇਂ ਚੇਅਰਮੈਨ 91ਸ਼ ਵੇਨੂੰ ਪ੍ਰਸਾਦ ਹੋਣਗੇ।ਇਸ ਤੋਂ ਪਹਿਲਾਂ ਅੱਜ ਸਵੇਰੇ ਕੇ.ਡੀ. ਚੌਧਰੀ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।



