Skip to content
Independent perspectives. Global stories.
BREAKING

ਸਮਰਾਲਾ ਪੁਲਿਸ ਵੱਲੋਂ ਲਾਪਤਾ ਬੱਚੇ ਬਰਾਮਦ

Share this story

image ਸਮਰਾਲਾ, 27 ਮਾਰਚ (ਕਮਲਜੀਤ)- ਪੁਲਿਸ ਜਿਲਾ ਖੰਨਾ ਦੇ ਐਸ.ਐਸ.ਪੀ. ਰਾਜਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਗੁੰਮ ਹੋਏ ਬੱਚਿਆਂ ਦੀ ਭਾਲ ਕਰਨ ਲਈ ਵਿਸ਼ੇਸ਼ ਉਪਰਾਲਿਆਂ ਕਰਕੇ ਸਮਰਾਲਾ ਪੁਲਿਸ ਵੱਲੋਂ ਬੱਚਿਆਂ ਨੂੰ ਹੁਸ਼ਿਆਰਪੁਰ ਦੇ ਦਸੂਹਾ ਕਸਬੇ ਵਿਚੋਂ ਉਹਨਾਂ ਦੀ ਭੂਆ ਦੇ ਘਰੋਂ ਬਰਾਮਦ ਕਰ ਲਏ ਹਨ।  ਬੀਤੀ 25 ਫਰਵਰੀ ਤੋਂ ਸਮਰਾਲਾ ਦੀ ਅੰਬੇਡਕਰ ਕਲੋਨੀ ਦੇ ਦੋ ਸਕੇ ਭਰਾ ਨਨਕੂ (10) ਅਤੇ ਅਕਸ਼ੇ (8) ਜੋ ਕਿ ਗਰਾਊਂਡ ਵਿਚੋਂ ਫੁੱਟਬਾਲ ਖੇਡਦੇ ਸਮੇਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਏ ਸਨ, ਜਿਸਦੇ ਸਬੰਧ ’ਚ ਪੁਲਿਸ ਵੱਲੋਂ ਬੱਚਿਆਂ ਦੀ ਮਾਂ ਮਿੰਦਰੋ ਪਤਨੀ ਸ਼ਾਮ ਸ਼ਿਕਾਇਤ ਦੇ ਅਧਾਰ ’ਤੇ ਅਣਪਛਾਤਿਆਂ ਖਿਲਾਫ਼ ਮਿਤੀ 26-3-2017 ਨੂੰ ਧਾਰਾ 363, 365 ਆਈ.ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਇਸ ਕੇਸ ਦੀ ਤਫਤੀਸ਼ ਕਰ ਰਹੇ ਥਾਣੇਦਾਰ ਤੇਜਾ ਸਿੰਘ ਨੇ ਦੱਸਿਆ ਕਿ ਗੁਆਚੇ ਬੱਚਿਆਂ ਦੀ ਰਿਸ਼ਤੇਦਾਰੀ ਵਿਚ ਫੋਨ ਕਰਕੇ ਸੰਪਰਕ ਬਣਾਉਣ ਤੋਂ ਬਾਅਦ ਪਤਾ ਚੱਲਿਆ ਕਿ ਇਹ ਦੋਵੇਂ ਬੱਚੇ ਦਸੂਹਾ (ਹੁਸ਼ਿਆਰਪੁਰ) ਵਿਖੇ ਆਪਣੀ ਭੂਆ ਦੇ ਘਰ ਬੱਸ ਰਾਹੀਂ ਚਲੇ ਗਏ ਸੀ। ਥਾਣੇਦਾਰ ਤੇਜਾ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਹੌਲਦਾਰ ਰਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਲੇਡੀ ਕਾਂਸਟੇਬਲ ਕਮਲਜੀਤ ਕੌਰ ਦਸੂਹਾ ਗਈ, ਜਿੱਥੋਂ ਇਨ੍ਹਾਂ ਬੱਚਿਆਂ ਦੀ ਬਰਾਮਦਗੀ ਕੀਤੀ ਗਈ ਅਤੇ ਸਮਰਾਲਾ ਲਿਆ ਕੇ ਮਾਨਯੋਗ ਜੱਜ ਸਾਹਿਬ ਕੋਲ ਬੱਚਿਆਂ ਦੇ ਬਿਆਨ ਕਰਵਾਏ ਗਏ ਅਤੇ ਬੱਚਿਆਂ ਦਾ ਮੈਡੀਕਲ ਕਰਵਾਇਆ ਗਿਆ। ਅੱਜ ਸ਼ਾਮ ਡੀ.ਐਸ.ਪੀ. ਸਮਰਾਲਾ ਗੁਰਵਿੰਦਰਪਾਲ ਸਿੰਘ ਦੀ ਮੌਜੂਦਗੀ ਵਿਚ ਲਾਪਤਾ ਹੋਏ ਦੋਵੇਂ ਭਰਾਵਾਂ ਨੂੰ ਉਨ੍ਹਾਂ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਬੱਚਿਆਂ ਨੂੰ ਮਾਪਿਆਂ ਹਵਾਲੇ ਕਰਨ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਪੁਲਿਸ ਦੇ ਕੀਤੇ ਗਏ ਇਸ ਸ਼ਲਾਘਾਯੋਗ ਕੰਮ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ ਅਤੇ ਬੱਚਿਆਂ ਦੇ ਮਾਪਿਆਂ ਅਤੇ ਮੁਹੱਲਾ ਵਾਸੀਆਂ ਨੇ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ।

WRITTEN BY