Skip to content
Independent perspectives. Global stories.
BREAKING

ਸਵਾ ਸੌ ਕਰੋੜ ਲੋਕਾਂ ਦੇ ਸਹਿਯੋਗ ਨਾਲ ਪੂਰਾ ਹੋਵੇਗਾ ‘ਨਿਊ ਇੰਡੀਆ’ ਦਾ ਸਪਨਾ

Share this story

‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੇ 30ਵੇਂ ਅਡੀਸ਼ਨ ’ਚ ਬੋਲੇ ਪ੍ਰਧਾਨ ਮੰਤਰੀ
image ਨਵੀਂ ਦਿੱਲੀ, 26 ਮਾਰਚ (ਬਲਜੀਤ ਸਿੰਘ ਬਰਾੜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਿਊ ਇੰਡੀਆ ਇਕ ਮੁਹਿੰਮ ਨਹੀਂ ਬਲਕਿ ਦੇਸ਼ ਨੂੰ ਬਦਲਣ ਦਾ ਇਕ ਸੁਪਨਾ ਹੈ, ਜੋ ਕਿ ਦੇਸ਼ ਦੀ ਸਵਾ ਕਰੋੜ ਆਬਾਦੀ ਦੇ ਸਹਿਯੋਗ ਅਤੇ ਫਰਜ਼ ਦੀ ਪਾਲਣਾ ਕਰਨ ਨਾਲ ਹੀ ਪੂਰਾ ਹੋ ਸਕੇਗਾ। ਸ੍ਰੀ ਮੋਦੀ ਨੇ ‘ਮਨ ਕੀ ਬਾਤ‘ ‘ਚ ਵੱਖ-ਵੱਖ ਮੁੱਦਿਆਂ ‘ਤੇ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਦੇਸ਼ ਲਈ ਆਪਣੇ ਜੀਵਨ ਦਾ ਬਲਿਦਾਨ ਦੇਣ ਵਾਲੇ ਸ਼ਹੀਦਾਂ ਅਤੇ ਮਹਾਤਮਾ ਗਾਂਧੀ ਦੇ ਸੰਘਰਸ਼ ਅਤੇ ਰਚਨਾ ਤੋਂ ਸੇਧ ਲੈਂਦੇ ਹੋਏ ਦੇਸ਼ ਦੇ ਨਿਰਮਾਣ ‘ਚ ਆਪਣਾ ਯੋਗਦਾਨ ਪਾਉਣ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਦੇ ਲਈ ‘ਨਿਊ ਇੰਡੀਆ ਪ੍ਰੋਗਰਾਮ‘ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਹੈ ਇਹ ਦੇਸ਼ ਨੂੰ ਪੂਰਨ ਸਵਰਾਜ ਤੋਂ ਲੈ ਕੇ ਨਿਰਮਾਣ ਤੱਕ ਇਕ ਵੱਡੀ ਮੁਹਿੰਮ ਹੈ। ਇਹ ਦੇਸ਼ ਨੂੰ ਬਦਲਣ ਦਾ ਇਕ ਐਸਾ ਸਪਨਾ ਹੈ ਜੋ ਕਿ ਸਵਾ ਕਰੋੜ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਬਦਲਣ ਦੇ ਲਈ ਹਰ ਕਿਸੇ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਟੀਚਾ ਸਾਰਿਆਂ ਦੀ ਇਕਜੁਟਤਾ ਅਤੇ ਸਹਿਯੋਗ ਨਾਲ ਹੀ ਪੂਰਾ ਹੋ ਸਕਦਾ ਹੈ।

WRITTEN BY