ਜੰਡਿਆਲਾ ਗੁਰੂ, 24 ਮਾਰਚ (ਵਰੁਣ ਸੋਨੀ)- ਅੱਜ ਗਹਿਰੀ ਮੰਡੀ ਜੰਡਿਆਲਾ ਗੁਰੁ ਦੀ ਅਨਾਜ ਮੰਡੀ ਵਿੱਚ ਸਮੂਹ ਆੜ੍ਹਤੀਆਂ ਦੀ ਇੱਕ ਮੀਟਿੰਗ ਹੋਈ। ਜਿਸ ਵਿੱਚ ਬਿਨਾਂ ਕਿਸੇ ਭੇਦਭਾਵ ਜਾਂ ਮਨਮੁਟਾਵ ਤੋਂ ਲਾਂਭੇ ਹੁੰਦੇ ਹੋਏ ਸੀਨੀਅਰ ਆੜ੍ਹਤੀ ਸ਼੍ਰੀ ਰਮੇਸ਼ ਚੰਦਰ ਬੱਸੀ ਨੁੰ ਸਰਬਸੰਮਤੀ ਨਾਲ ਆੜ੍ਹਤੀ ਐਸੋਸੀਏਸ਼ਨ ਜੰਡਿਆਲਾ ਗੁਰੁ ਦਾ ਪ੍ਰਧਾਨ ਚੁਣ ਲਿਆ ਗਿਆ । ਇਸਤੋਂ ਪਹਿਲਾ ਸੁਰਜੀਤ ਸਿੰਘ ਕੰਗ ਪ੍ਰਧਾਨ ਪਿਛਲੇ ਕਰੀਬ ਪੰਜ ਛੇ ਸਾਲ ਤੋਂ ਅਹੁਦੇ ਤੇ ਸਰਬਸੰਮਤੀ ਨਾਲ ਤੈਨਾਤ ਸਨ ਜੋ ਕਿ ਅਕਾਲੀ ਦਲ ਦੇ ਕੱਟੜ ਸਮਰਥਕ ਸਨ ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਇਸ ਮੋਕੇ ਰਮੇਸ਼ ਕੁਮਾਰ ਬੱਸੀ ਦਾ ਸਾਬਕਾ ਕੈਬਨਿਟ ਮੰਤਰੀ ਸ੍ਰ: ਸਰਦੂਲ ਸਿੰਘ ਬੰਡਾਲਾ ਨੇ ਫੁਲਾਂ ਦੇ ਹਾਰ ਪਾਕੇ ਵਧਾਈ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਰਮੇਸ਼ ਕੁਮਾਰ ਬੱਸੀ ਨੇ ਕਿਹਾ ਸਮੂਹ ਆੜ੍ਹਤੀਆਂ ਵਲੋਂ ਜੋ ਉਹਨਾਂ ਪ੍ਰਤੀ ਵਿਸ਼ਵਾਸ਼ ਦਿਖਾਇਆ ਗਿਆ ਮੈਂ ਉਸ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਵਾਗਾਂ। ਵਧਾਈ ਦੇਣ ਵਾਲਿਆਂ ਵਿੱਚ ਇਸ ਮੋਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਰਣਧੀਰ ਸਿੰਘ ਕੋਂਸਲਰ, ਨਿਰਮਲ ਸਿੰਘ ਸਾਬਕਾ ਮੀਤ ਪ੍ਰਧਾਨ, ਅਰਵਿੰਦਰ ਸਿੰਘ ਮਲਹੋਤਰਾ, ਪ੍ਰਤਾਪ ਸਿੰਘ, ਸੁਰਜੀਤ ਸਿੰਘ ਕੰਗ, ਗੁਰਦਿਆਲ ਸਿੰਘ ਬਿੱਟੂ, ਰਾਹੁਲ ਮਲਹੋਤਰਾ, ਪ੍ਰਿੰਸ ਪਾਸੀ ਯੂਥ ਕਾਗਰਸੀ ਆਗੂ, ਭਗਵਾਨ ਦਾਸ ਵਿਨਾਇਕ, ਸੁਰਿੰਦਰ ਸਿੰਘ ਕਾਲੜਾ, ਗੁਰਦੀਪ ਸਿੰਘ,ਮਨਜਿੰਦਰ ਸਿੰਘ ਸਜਰਾ, ਰਾਜਾ ਕੰਬੋਜ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਗੁਰਮੀਤ ਸਿੰਘ, ਰਾਜ ਕੁਮਾਰ ਧਵਨ, ਉਂਕਾਰ ਸਿੰਘ, ਵਿਸ਼ਾਲ ਪਾਸੀ, ਸਰਿੰਦਰ ਮੋਹਨ ਆਦਿ ਮੌਜੂਦ ਸਨ।
ਰਮੇਸ਼ ਚੰਦਰ ਸਰਬਸੰਮਤੀ ਨਾਲ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ



