Skip to content
Independent perspectives. Global stories.
BREAKING

ਗੁਰਦਾਸਪੁਰ ਜੇਲ੍ਹ ਅੰਦਰ ਹੋਈ ਫਾਇਰਿੰਗ

Share this story

ਗੁਰਦਾਸਪੁਰ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅੱਜ ਕਰੀਬ ਸਾਢੇ 12 ਵਜੇ ਗੁਰਦਾਸਪੁਰ ਜੇਲ੍ਹ ਅੰਦਰ ਕੈਦੀਆ ਦੇ 2 ਧੜੇ ਆਪਸ ‘ਚ ਭਿੜ ਜਾਣ ਤੋਂ ਬਾਅਦ ਕੈਦੀਆ ਨੇ ਜੇਲ੍ਹ ਅੰਦਰ ਅੱਗ ਲਗਾ ਦਿੱਤੀ ਜਿਸ ਉਪਰੰਤ ਜੇਲ੍ਹ ਅੰਦਰ ਫਾਇਰਿੰਗ ਹੋਣ ਦੀ ਵੀ ਆਵਾਜ਼ ਸੁਣੀ ਗਈ ਹੈ। ਮੌਕੇ ‘ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਜੇਲ੍ਹ ਅੰਦਰ ਪਹੁੰਚੀਆਂ ਹਨ ਜਦਕਿ ਪੁਲਿਸ ਵੱਲੋਂ ਵਿਸ਼ੇਸ਼ ਟੀਮ ਜੇਲ੍ਹ ਅੰਦਰ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਉੱਚ ਪੁਲਿਸ ਅਫ਼ਸਰਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਜੇਲ੍ਹ ਅੰਦਰ ਪਹੁੰਚ ਚੁੱਕੇ ਹਨ।

WRITTEN BY