Skip to content
Independent perspectives. Global stories.
BREAKING

ਚੋਣਾਂ ਦੀ ਰਂਜਿਸ਼ ਨੂੰ ਲੈ ਕੇ ਖੇਮਕਰਨ ਹਲਕੇ ’ਚ ਚੱਲੀਆਂ ਗੋਲੀਆਂ

Share this story

ਤਰਨ ਤਾਰਨ, 22 ਮਾਰਚ (ਆਹਲੂਵਾਲੀਆ, ਸਖਵੰਤ ਧਾਮੀ)- ਕਰਾਇਮ ਰਿਪੋਰਟ ਤਰਨ ਤਾਰਨ ਵਿਧਾਨ ਸਭਾ ਚੋਣਾ ਮੋਕੇ ਹੋਈ ਤਕਰਾਰ ਦੀ ਰਜਿੰਸ ਰੱਖਦਿਆ ਬੀਤੀ ਰਾਤ ਅਕਾਲੀ ਦਾਲ ਨਾਲ ਸਬੰਧਤ ਲੋਕਾਂ ਵੰਲੋ ਕਥਿਤ ਤੌਰ ’ਤੇ ਨਵੇ ਚੁਣੇ ਕਾਂਗਰਸੀ ਵਿਧਾਇਕ ਨੁੰ ਵਧਾਈ ਦੇਣ ਜਾ ਰਹੇ ਕਾਂਗਰਸੀਆਂ ’ਤੇ ਗੋਲੀਆ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ 10 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪਿੰਡ ਮਾੜੀ ਮੇਘਾ ਵਾਸੀ ਕਾਂਗਰਸ ਪਾਰਟੀ ਨਾਲ ਸਬੰਧਤ ਗੁਰਭੇਜ਼ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਦੰਸਿਆ ਕਿ ਉਹ ਆਪਣੇ ਸਾਥੀ ਸੁਖਜੀਤ ਸਿੰਘ, ਬਲਰਾਜ ਸਿੰਘ ਹਰਮੀਤ ਸਿੰਘ, ਢੋਲੀ ਸਮੇਤ ਆਪਦੀ ਕਾਰ ’ਤੇ ਸਵਾਰ ਹੋ ਕੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਮਿਲਣ ਲਈ ਪਿੰਡ ਮਹਿਮੂਦਪੁਰਾ ਜਾ ਰਹੇ ਸਨ।ਜਦ ਅਮਰਕੋਟ ਵਿਖੇ ਪਹੁੰਚੇ ਤਾਂ ਉਹ ਫਰੂਟ ਵਾਲੀ ਦੁਕਾਨ ’ਤੇ ਖੜ੍ਹ ਕੇ ਜੂਸ ਪੀਣ ਲੱਗ ਪਏ। ਇਸ ਦੌਰਾਨ ਇੱਕ ਸਵਿਫਟ ਗੱਡੀ ਆ ਕੇ ਰੁਕੀ ਜਿਸ ’ਚ ਅਕਾਲੀ ਦਲ ਨਾਲ ਸਬੰਧਤ 4 ਵਿਅਕਤੀ ਬੈਠੇ ਸੀ।ਉਕਤ ਲੋਕਾਂ ਨੇ ਆਪਣੇ ਆਪਣੇ ਹਥਿਆਰਾਂ ਨਾਲ ਉਨ੍ਹਾਂ ਤੇ ਗੋਲੀਆ ਚਲਾਉਣੀਆ ਸੁਰੂ ਕਰ ਦਿੱਤੀਆ। ਉਨਾ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਜਦ ਉਹ ਥਾਣਾ ਵਲਟੋਹਾ ਵਿਖੇ ਇਤਲਾਹ ਦੇਣ ਜਾ ਰਹੇ ਸੀ ਤਾ 10 ਦੇ ਕਰੀਬ ਵਿਅਕਤੀਆ ਨੇ ਫਿਰ ਉਨ੍ਹਾ ਤੇ ਗੋਲੀਆ ਚਲਾਉਣੀਆ ਸੁਰੂ ਕਰ ਦਿੱਤੀਆ ਪਰ ਉਨਾਂ ਵੱਲੋ ਰੋਲਾ ਪਾਉਣ ਤੇ ਉਕਤ ਮੁਲਜਮ ਫਰਾਰ ਹੋ ਗਏ। ਥਾਣਾ ਮੁੱਖੀ ਇੰਸਪੈਕਟਰ ਅਮੋਲਕ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ਤੇ 10 ਲੋਕਾਂ ਵਿਰੁਧ ਕੇਸ਼ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

WRITTEN BY