Skip to content
Independent perspectives. Global stories.
BREAKING

ਔਰਤਾਂ ਨੂੰ 33 ਫੀਸਦੀ ਨੌਕਰੀਆਂ ਦੇਣ ਦਾ ਫੈਸਲਾ ਵਧੀਆ : ਪ੍ਰਿਆ ਧੀਮਾਨ

Share this story

image ਖੰਨਾ, 21 ਮਾਰਚ (ਕੇ. ਐਲ. ਸਹਿਗਲ)- ਅੱਜ ਬਲਾਕ ਕਾਂਗਰਸ ਦਫਤਰ ਖੰਨਾ ਵਿਖੇ ਮਹਿਲਾਵਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਤ ਪ੍ਰਧਾਨ ਮੈਡਮ ਪ੍ਰਿਆ ਧੀਮਾਨ, ਬੀਬੀ ਰਾਜਿੰਦਰ ਕੌਰ ਲਿਬੜਾ ਸੀਨੀਅਰ ਕਾਂਗਰਸੀ ਆਗੂ ਸ਼ਾਮਲ ਹੋਏ। ਇਸ ਮੌਕੇ ਬੋਲਦੇ ਹੋਏ ਮੈਡਮ ਪ੍ਰਿਆ ਧੀਮਾਨ ਨੇ ਕਿਹਾ ਕਿ ਅਸੀਂ ਸਰਕਾਰ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਜਿਹੜੇ ਕਿ ਕੈਬਨਿਟ ਮੀਟਿੰਗ ਵਿੱਚ ਲਏ ਗਏ ਹਨ ਅਤੇ ਵੀ. ਆਈ. ਪੀ. ਕਲਚਰ ਦਾ ਟੋਟਲੀ ਖਾਤਮਾ ਕਰਨ ਦਾ ਫੈਸਲਾ ਵੀ ਇੱਕ ਇਤਹਾਸਿਕ ਫੈਸਲਾ ਹੈ ਕਿਉਂਕਿ ਅਜਿਹਾ ਫੈਸਲਾ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਵੱਲੋਂ ਨਹੀਂ ਲਿਆ ਗਿਆ। ਇਹਨਾਂ ਫੈਸਲਿਆਂ ਨਾਲ ਇੱਕ ਤਾਂ ਸਾਡਾ ਪੰਜਾਬ ਜੋ ਵਿੱਤੀ ਸੰਕਟ ਵਿੱਚੋਂ ਨਿਕਲ ਰਿਹਾ ਹੈ। ਉਸ ਨਾਲ ਜ਼ਰੂਰ ਕੁੱਝ ਫਰਕ ਪਵੇਗਾ। ਇਸ ਦੇ ਨਾਲ ਹੀ ਜੋ ਔਰਤਾਂ ਲਈ 33? ਪ੍ਰਤੀਸ਼ਤ ਨੌਕਰੀ ਦੇਣ ਦਾ ਫੈਸਲਾ ਵੀ ਲਿਆ ਹੈ ਉਹ ਵੀ ਇੱਕ ਵਧੀਆ ਫੈਸਲਾ ਹੈ ਕਿਉਂਕਿ ਅੱਜ ਇੰਨੀ ਹਾਈ ਐਜੂਕੇਸ਼ਨ ਦੀ ਪੜ੍ਹਾਈ ਕਰਨ ਦੇ ਬਾਵਜੂਦ ਜਦ ਸਾਡੀਆਂ ਬੱਚੀਆਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹਨਾਂ ਨੂੰ ਆਇਲੈਟਸ ਕਰਕੇ ਵਿਦੇਸ਼ਾਂ ਵਿੱਚ ਧੱਕੇ ਖਾਣੇ ਪੈਂਦੇ ਹਨ, ਸੋ ਜੇ ਇੱਥੇ ਹੀ ਰੋਜਗਾਰ ਮਿਲ ਜਾਵੇ ਤਾਂ ਸਾਡੀ ਧੀ ਭੈਣ ਨੂੰ ਸਾਡੇ ਤੋਂ ਦੂਰ ਨਹੀਂ ਜਾਣਾ ਪਵੇਗਾ। ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਨਸ਼ੇ ਸਬੰਧੀ ਲਿਆ ਗਿਆ ਫੈਸਲਾ ਜਿਸ ਵਿੱਚ ੳਨਾਂ ਨੇ ਸੱਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਕੋਈ ਵੀ ਮੈਨੂੰ ਨਸ਼ੇ ਦੇ ਸੌਦਾਗਰਾਂ ਬਾਰੇ ਸਿਫਾਰਸ਼ ਨਾ ਕਰੇ, ਚਾਹੇ ਉਹ ਕਾਂਗਰਸ ਦਾ ਵਰਕਰ ਹੀ ਕਿਉਂ ਨਾ ਹੋਵੇ। ਪ੍ਰਿਆ ਧੀਮਾਨ ਨੇ ਸਮਾਜਸੇਵੀ ਸੰਸਥਾਵਾਂ ਦੇ ਨੁੰਮਾਇਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਹੇ ਉਹ ਕਿਸੇ ਪਾਰਟੀ ਨਾਲ ਸੰਬਧਿਤ ਹੋਣ ਜਾਂ ਕਿਸੇ ਐਨ. ਜੀ. ਓ. ਦੇ ਮੈਂਬਰ ਹੋਣ ਆਪਾਂ ਸਾਰੇ ਕਿਸੇ ਵੀ ਅਜਿਹੇ ਗਲਤ ਅਨਸਰ ਦੀ ਮਦਦ ਨਾ ਕਰੀਏ ਜੋ ਗੈਰ-ਕਾਨੂੰਨੀ ਧੰਦਿਆਂ ਵਿੱਚ ਪੁਲਿਸ ਨੇ ਫੜਿਆ ਹੋਵੇ। ਸੋ ਆਉ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਖੰਨਾ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਹੋਈ ਮੁਹਿੰਮ ਵਿੱਚ ਸਾਥ ਦਈਏ।ਇਸ ਮੌਕੇ ਹੋਰਲਾਂ ਤੋਂ ਇਲਾਵਾ ਦਰਸ਼ਨ ਕੌਰ, ਜਸਵੀਰ ਕੌਰ, ਪ੍ਰੀਤੀ, ਗੀਤਾ ਰਾਣੀ ਅਤੇ ਕੁਲਵਿੰਦਰ ਕੌਰ ਆਦਿ ਵੀ ਹਾਜ਼ਰ ਸਨ।

WRITTEN BY