Skip to content
Independent perspectives. Global stories.
BREAKING

ਪਿੰਡ ਮਹਾਲਮ ਵਿਖੇ ਬਾਬਾ ਹਰਨਾਮ ਸਿੰਘ ਜੀ ਰੱਤੋ ਕੇ ਵਾਲਿਆ ਦੀ ਯਾਦ ’ਚ ਸਲਾਨਾ ਜੋੜ ਮੇਲਾ ਲੱਗਾ

Share this story

image ਫਿਰੋਜ਼ਪੁਰ, 21 ਮਾਰਚ (ਮਨੋਹਰ ਲਾਲ)- ਪਿੰਡ ਮਹਾਲਮ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼੍ਰੀਮਾਨ ਬਾਬਾ ਹਰਨਾਮ ਸਿੰਘ ਜੀ ਰੱਤੋ ਕੇ ਵਾਲਿਆ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਸਲਾਨਾ ਜੋੜ ਮੇਲਾ ਸਮੂਹ ਸਾਧ ਸੰਗਤ ਪਿੰਡ ਮਹਾਲਮ ਵਿਖੇ ਕਰਵਾਇਆ। ਇਸ ਮੋਕੇ ਤੇ ਸਭ ਤੋ ਪਹਿਲਾ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਰਾਗੀ, ਕਥਾ ਵਾਚਕ, ਕਵੀਸ਼ਰੀ ਅਤੇ ਢਾਡੀ ਜਥਿਆ ਨੇ ਆਪਣੀ ਮਧੁਰ ਬਾਣੀ ਨਾਲ ਸੰਗਤਾਂ ਨੂੰ ਹਰਜਸ ਸੁਣਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਭਾਈ ਹਰਪ੍ਰੀਤ ਸਿੰਘ ਮੱਖੂ , ਭਾਈ ਸਰੂਪ ਸਿੰਘ ਸੁਰ ਵਿੰਡ (ਕਵੀਸ਼ਰੀ ਜਥਾ, ਭਾਈ ਸਤਨਾਮ ਸਿੰਘ ਜੀ ਲਾਲੂ ਘੂਮਣ ਢਾਡੀ ਜਥਾ ਤੋ ਇਲਾਵਾ ਹੋਰ ਵੀ ਜਥਿਆ ਨੇ ਆਪਣੀ ਲੁਆਈ। ਇਸ ਮੌਕੇ ਤੇ ਸ਼ਾਮ ਨੂੰ ਮਾਝੇ ਅਤੇ ਮਾਲਵੇ ਦੀਆ ਟੀਮਾ ਨੇ ਕਬੱਡੀ ਦੇ ਜੋਹਰ ਵਿਖੇ ਜੇਤੂ ਟੀਮ ਨੂੰ ਜੋੜ ਮੇਲਾ ਪ੍ਰਬੰਧਕਾਂ ਨੇ ਇਲਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬਾਬਾ ਵਰਿਆਮ ਸਿੰਘ ਪਡਿੰਤੇ, ਸੰਤੋਖ ਸਿੰਘ, ਭਾਈ ਲਖਬੀਰ ਸਿੰਘ ਜੀ ਮਹਾਲਮ ਜਿਲਾ ਪ੍ਰਧਾਨ ਏਕ ਨੂਰ ਖਾਲਸਾ ਫੌਜ, ਸੁਖਮੰਦਰ ਸਿਘੰ ਮਹਾਲਮ ਪ੍ਰਧਾਨ ਬਲਾਕ ਘੱਲ ਖੁਰਦ ਆਮ ਆਦਮੀ ਪਾਰਟੀ ਸੁਖਦੇਵ ਸਿੰਘ ਸਰਪੰਚ, ਬਲਵਿੰਦਰ ਸਿੰਘ, ਭਾਈ ਗੁਰਨਾਮ ਸਿੰਘ, ਮਹਾਲਮ ਜਨਰਲ ਸਕੱਤਰ ਇੰਟਰਨੇਸ਼ਨਲ ਪੰਥਕ ਦਲ ਜਿਲਾ ਫਿਰੋਜ਼ਪੁਰ, ਸਰਵਨ ਸਿੰਘ ਮਹਾਲਮ, ਬਲਦੇਵ ਸਿੰਘ ਮਹਾਲਮ, ਭਾਈ ਸੁਖਮੰਦਰ ਸਿੰਘ ਮੁਖ ਗ੍ਰੰਥੀ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸੁਖਪਾਲ ਸਿੰਘ ਪ੍ਰਧਾਨ, ਲਖਬੀਰ ਸਿੰਘ ਸਰਕਲ ਪ੍ਰਧਾਨ ਮੱਲਾਵਾਲਾ ਏਕ ਨੂਰ ਖਾਲਸਾ ਫੌਜ, ਜਸਬੀਰ ਸਿੰਘ ਨੰਬਰਦਾਰ, ਜਗਤਾਰ ਸਿੰਘ ਲੱਖਾ ਭੇਡੀਆ, ਨਰਿੰਦਰ ਸਿੰਘ ਸਾਬਕਾ ਸਰਪੰਚ, ਸੁੱਚਾ ਸਿੰਘ, ਮੁਖਤਿਆਰ ਸਿੰਘ ਆਦਿ ਆਗੂਆ ਨੇ ਸੰਗਤਾ ਦੀ ਦੋ ਦਿਨ ਹੱਥੀ ਸੇਵਾ ਕਰਦੇ ਰਹੇ। ਕੁਝ ਦਿਨ ਪਹਿਲਾ ਤੋ ਹੀ ਬਾਬਾ ਸ਼ਿੰਗਾਰ ਸਿੰਘ ਜੀ ਦਲ ਸਮੇਤ ਘੋੜੇ ਲੈ ਕੇ ਪਹਿਲਾ ਤੋ ਹੀ ਪਹੁੰਚ ਚੁਕੇ ਹਨ।

WRITTEN BY