ਨਵੀਂ ਦਿੱਲੀ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਰਿਲਾਇੰਸ ਐਡੀ. ਏ. ਜੀ. ਦੇ ਪ੍ਰਮੁੱਖ ਅਨਿਲ ਅੰਬਾਨੀ 2 ਜੀ ਮਾਮਲੇ ‘ਚ ਅੱਜ ਸੀ. ਬੀ. ਆਈ. ਦੇ ਗਵਾਹ ਦੇ ਰੂਪ ‘ਚ ਦਿੱਲੀ ਦੀ ਇਕ ਅਦਾਲਤ ‘ਚ ਪੇਸ਼ ਹੋਏ। ਇਸ ਤੋਂ ਪਹਿਲਾਂ ਅਦਾਲਤ ਨੇ ਉਨ੍ਹਾਂ ਦੀ ਗਵਾਹੀ ਨੂੰ ਟਾਲਣ ਦੇ ਲਈ ਰਿਲਾਇੰਸ ਟੈਲੀਕਾਮ ਲਿਮੀਟੇਡ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ। 2ਜੀ ਕੇਸ ‘ਚ ਸੀ. ਬੀ. ਆਈ. ਨੇ ਅੱਜ ਕੋਰਟ ‘ਚ ਦਲੀਲ ਦਿੱਤੀ ਕਿ ਅਨਿਲ ਅੰਬਾਨੀ ਨੂੰ ਮੁੱਕਰਿਆ ਹੋਇਆ ਗਵਾਹ ਮੰਨਿਆ ਜਾਵੇ। ਸੀ. ਬੀ. ਆਈ. ਨੇ ਇਹ ਵੀ ਕਿਹਾ ਕਿ ਅਨਿਲ ਵਾਰ ਵਾਰ ਆਪਣਾ ਬਿਆਨ ਬਦਲ ਰਹੇ ਹਨ। ਸੀ. ਬੀ. ਆਈ. ਦੇ ਇਸ ਤਰਕ ਤੋਂ ਬਾਅਦ 2 ਜੀ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ ਅਤੇ ਅਨਿਲ ਅੰਬਾਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।