Skip to content
Independent perspectives. Global stories.
BREAKING

ਕਾਂਗਰਸ ਨੇ ‘ਆਪ’ ਦੇ ਦਾਅਵੇ ਦਾ ਉਡਾਇਆ ਮਜ਼ਾਕ

Share this story

image ਚੰਡੀਗੜ੍ਹ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਕਾਂਗਰਸ ਨੇ ਕੈਬਨਿਟ ਦੀ ਪਲੇਠੀ ਮੀਟਿੰਗ ਦੇ ਫੈਸਲਿਆਂ ਉਪਰ ਕੇਜਰੀਵਾਲ ਦੇ ਦਬਾਅ ਸਬੰਧੀ ਆਮ ਆਦਮੀ ਪਾਰਟੀ ਦੇ ਦਾਅਵੇ ਦਾ ਮਜ਼ਾਕ ਉਡਾਇਆ ਹੈ। ਕਾਂਗਰਸ ਨੇ ਕਿਹਾ ਹੈ ਕਿ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ‘ਚ ਬਣੇ ਰਹਿਣ ਵਾਸਤੇ ਅਜਿਹੇ ਰਵੱਈਏ ਤੋਂ ਬਚੇ।ਪੰਜਾਬ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਕੇਜਰੀਵਾਲ ਦਾ ਪ੍ਰਭਾਵ ਗਾਇਬ ਹੋ ਗਿਆ ਸੀ ਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਦੇ ਪੱਖ ‘ਚ ਵੋਟ ਨਹੀਂ ਦਿੱਤੀ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੋਟਰਾਂ ਦੇ ਦਿਲ ਤੇ ਦਿਮਾਗ ‘ਚ ਕੋਈ ਵੀ ਪ੍ਰਭਾਵ ਛੱਡਣ ‘ਚ ਨਾਕਾਮ ਰਹੀ ‘ਆਪ‘ ਹੁਣ ਨਾ-ਸਮਝੀ ਵਾਲੀ ਡਰਾਮੇਬਾਜ਼ੀ ਕਰਕੇ ਆਪਣਾ ਚਿਹਰਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ‘ਆਪ‘ ਨੂੰ ਸੂਬੇ ਦੇ ਹਿੱਤ ‘ਚ ਸਾਕਾਰਾਤਮਕ ਤਰੀਕੇ ਨਾਲ ਵਿਰੋਧੀ ਧਿਰ ਵਜੋਂ ਕੰਮ ਕਰਨਾ ਚਾਹੀਦਾ ਹੈ, ਪਰ ਅਜਿਹੀਆਂ ਹਰਕਤਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਨੇ ਨਾਕਾਰਾਤਮਕ ਨੀਤੀ ਅਪਣਾ ਲਈ ਹੈ। ਕਾਂਗਰਸ ਨੇ ਕੈਪਟਨ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਵਿਧਾਇਕ ਦਲ ਦੇ ਲੀਡਰ ਐਚ.ਐਸ ਫੂਲਕਾ ਦੀ ਅਗਵਾਈ ਹੇਠ ਡਰਾਮਾ ਕਰਨ ਦਾ ਇਲਜ਼ਾਮ ਵੀ ਲਾਇਆ।ਕਾਂਗਰਸੀ ਬੁਲਾਰੇ ਨੇ ਕਿਹਾ ਕਿ ‘ਆਪ‘ ‘ਚ ਗੰਭੀਰਤਾ ਤੇ ਇਮਾਨਦਾਰੀ ਦੀ ਘਾਟ ਦਾ ਇਸ ਸੱਚਾਈ ਤੋਂ ਖੁਲਾਸਾ ਹੁੰਦਾ ਹੈ ਕਿ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਸ ਦੇ ਆਗੂ ਕਿਸੇ ਵੀ ਪੱਧਰ ਤੱਕ ਡਿੱਗਣ ਲਈ ਤਿਆਰ ਹਨ। ਇਸ ਦਿਸ਼ਾ ‘ਚ, ਵਾਹਨਾਂ ਉਪਰੋਂ ਲਾਲ ਬੱਤੀਆਂ ਹਟਾਉਣ ਸਮੇਤ ਕੈਬਨਿਟ ਤੇ ਹੋਰ ਮੁੱਖ ਫੈਸਲਿਆਂ ਦਾ ਲਾਹਾ ਲੈਣ ਦੀ ਕਿਸ਼ਸ਼ ਕਰਦਿਆਂ ‘ਆਪ‘ ਨੇ ਨਾ ਸਿਰਫ ਇਸ ਉੱਚ ਸੰਸਥਾ ਪ੍ਰਤੀ ਸਿਆਸੀ ਕਪਟਤਾ ਦਾ ਪ੍ਰਦਰਸ਼ਨ ਕੀਤਾ ਹੈ, ਸਗੋਂ ਬਾਹਰੀ ਪਾਰਟੀ ਵਜੋਂ ਆਪਣਾ ਭਾਂਡਾਫੋੜ ਕਰ ਦਿੱਤਾ ਹੈ। ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕੈਬਨਿਟ ਦੇ ਫੈਸਲੇ ਚੋਣਾਂ ਤੋਂ ਬਾਅਦ ਕੇਜਰੀਵਾਲ ਵੱਲੋਂ ਬਣਾਏ ਨੈਤਿਕ ਦਬਾਅ ਤੋਂ ਪ੍ਰਭਾਵਿਤ ਹਨ।

WRITTEN BY