Skip to content
Independent perspectives. Global stories.
BREAKING

ਬੱਚਿਆਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਕਰਵਾਇਆ ਸੈਮੀਨਾਰ

Share this story

image ਬੁਢਲਾਡਾ, 19 ਮਾਰਚ (ਅਮਨ ਮਹਿਤਾ)- ਸਥਾਨਕ ਹੋਲੀ ਹਾਰਟ ਸਕੂਲ ਵਿਖੇ ਬੱਚਿਆ ਦੇ ਮਨੋਬਲ ਅਤੇ ਬੋਧਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਮਾਪਿਆ ਅਤੇ ਅਧਿਆਪਕਾ ਦੇ ਸਹਿਯੋਗ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾਇਰੈਕਟਰ ਸੰਜੀਵ ਸਿੰਗਲਾ ਨੇ ਕੀਤੀ। ਇਸ ਮੌਕੇ ਬੋਲਦਿਆ ਵੱਖ-ਵੱਖ ਬੁਲਾਰਿਆ ਪ੍ਰਿੰਸੀਪਲ ਅਜੈ ਠਾਕੁਰ, ਪ੍ਰਿੰਸੀਪਲ ਸੰਤ ਕੁਮਾਰ ਸ਼ਰਮਾ, ਲੈਕਚਰਾਰ ਮੋਨੀਕਾ ਸਿੰਗਲਾ ਨੇ ਕਿਹਾ ਕਿ ਛੋਟੇ ਬੱਚਿਆ ਨੂੰ ਸਮੇਂ ਸਮੇਂ ਉੱਪਰ ਉਹਨਾਂ ਨਾਲ ਸਹੀ ਵਿਚਾਰ ਵਟਾਦਰਾ ਕਰਕੇ ਉਹਨਾਂ ਨੂੰ ਸਮਾਜਿਕ ਅਤੇ ਆਸ-ਪਾਸ ਹੋ ਰਹੀਆਂ ਗਤੀਵਿਧੀਆ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਬੱਚੇ ਨੂੰ ਲੋੜ ਅਨੁਸਾਰ ਪੌਸਟਿਕ ਭੋਜਨ ਅਤੇ ਮਿਆਰੀ ਸਿੱਖਿਆ ਦਿੱਤੀ ਜਾਵੇ।  ਉਨ੍ਹਾਂ ਕਿਹਾ ਕਿ ਬੱਚਿਆ ਦਾ ਪਹਿਲਾ ਅਧਿਆਪਕ ਉਸ ਦਾ ਮਾਤਾ-ਪਿਤਾ ਹੁੰਦਾ ਹੈ ਜੋ ਉਸ ਦਾ ਸਹੀ ਮਾਰਗ ਦਰਸ਼ਕ ਹੈ। ਇਸ ਮੌਕੇ ਪਰਮਜੀਤ ਕੌਰ, ਦਲਜੀਤ ਕੌਰ, ਪਲਕ ਛਾਬੜਾ ਨੇ ਕਿਹਾ ਕਿ 16 ਸਾਲ ਤੋਂ ਉਪਰਲੀ ਉਮਰ ਦੇ ਬੱਚਿਆ ਨੂੰ ਉਹਨਾਂ ਦੀ ਸੰਗਤ ਅਤੇ ਸਕੂਲ ਅਧਿਆਪਕਾ ਤੋਂ ਸਮੇਂ-ਸਮੇਂ ਉੱਪਰ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਨੂੰ ਗਲਤ ਕੰਮਾ ਵਾਲੇ ਪਾਸੇ ਜਾਣ ਤੋਂ ਪਿਆਰ ਨਾਲ ਸਮਝਾਇਆ ਜਾਵੇ। ਇਸ ਮੌਕੇ ਬਲਦੇਵ ਸਿੰਗਲਾ, ਹਰਵਿੰਦਰ ਸਿੰਘ, ਅਮਨ ਮਹਿਤਾ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।

WRITTEN BY