June 19, 2026 7:53 am

ਜ਼ਿਲ੍ਹਾ ਪੁਲਿਸ ਫਰੀਦਕੋਟ ਨੇ ਪਿੰਡ ਕਿੰਗਰਾ ਵਿਖੇ ਹੋਏ ਅੰਨ੍ਹੇ ਕਤਲ ਦੀ 24 ਘੰਟਿਆਂ ‘ਚ ਗੁੱਥੀ ਸੁਲਝਾਈ

ਫਰੀਦਕੋਟ, 22 ਅਗਸਤ (ਹੈਰੀ)-ਪਿਛਲੇ  ਦਿਨੀ ਕੁਝ ਅਣ-ਪਛਾਤੇ ਲੋਕਾਂ ਵੱਲੋਂ ਪਿੰਡ ਕਿੰਗਰਾ ਵਾਸੀ ਮਜਦੂਰ ਔਰਤ ਕਰਮਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਔਰਤ ਦਾ  ਪਸ਼ੂਆਂ ਵਾਲੇ ਵਾੜੇ ਵਿਚ ਗਲਾ ਘੁੱਟ ਬੇਰਹਿਮੀ ਨਾਲ ਮਾਰ ਦਿਤਾ ਗਿਆ ਸੀ,ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਲਾਸ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਤਫਤੀਸ ਸੁਰੂ ਕਰ ਦਿੱਤੀ ਸੀ।
mudaar
ਜਿਸ ਸੰਬੰਧੀ ਥਾਣਾ ਸਾਦਿਕ ਵਿਖੇ ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾ ਤੇ ਅਣ-ਪਛਾਤੇ ਕਾਤਲ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਸੀ।ਅੱਜ ਜਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਰੰਧਾਵਾ ਨੇ ਪ੍ਰੈਸ ਵਾਰਤਾ ਕਰ ਜਾਣਕਾਰੀ ਦਿੱਤੀ ਕਿ ਔਰਤ ਦੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ  ਪੁਲਿਸ ਨੇ 24 ਘੰਟਿਆ ਦੇ ਅੰਦਰ ਹੀ ਸੁਲਝਾ ਲਿਆ ਅਤੇ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਮੀ ਦੋਸ਼ੀ ਨੂੰ ਕਾਬੂ ਕਰ ਕੇ ਇੱਕ ਵੱਡ ਿਸਫਲਤਾ ਪ੍ਰਾਪਤ ਕੀਤੀ।ਉਹਨਾ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਕਰਮਜੀਤ ਕੌਰ ਦੇ ਦੋਸ਼ੀ ਨਾਲ ਨਜਾਇਜ ਸੰਬੰਧ ਸਨ ਪਰ ਦੋਸ਼ੀ ਕੁਲਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਕਰਮਜੀਤ ਕੌਰ ਦੇ ਕਿਸੇ ਹੋਰ ਨਾਲ ਵੀ ਨਜਾਇਜ ਸੰਬਧ ਹਨ ਇਸੇ ਲਈ ਉਸ ਨੇ ਕਰਮਜੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਕੇ ਪੇਸ਼ ਅਦਾਲਤ ਕੀਤਾ ਜਿੱਥੋਂ ਉਸ ਦਾ 2 ਦਿਨਾ ਦਾ  ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾÂ ਿਅਮਲ ਵਿਚ ਲਿਆਂਦੀ ਜਾ ਰਹੀ ਹੈ।

Send this to a friend