Skip to content
Independent perspectives. Global stories.
BREAKING

ਯੋਗੀ ਆਦਿੱਤਿਆ ਨਾਥ ਹੋਣਗੇ ਉੱਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

Share this story

ਦਿਨੇਸ਼ ਸ਼ਰਮਾ ਅਤੇ ਕੇਸ਼ਵ ਮੋਰੀਆ ਬਣੇ ਉੱਪ ਮੁੱਖ ਮੰਤਰੀ
image ਲਖਨਊ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ’ਚ ਭਾਰੀ ਬਹੁਮਤ ਨਾਲ ਸੱਤਾ ’ਚ ਆਈ ਭਾਜਪਾ ਨੇ ਮੁੱਖ ਮੰਤਰੀ ਲਈ ਫਾਇਰਬ੍ਰਾਂਡ ਨੇਤਾ ਸ੍ਰੀ ਯੋਗੀ ਅਦਿੱਤਿਆ ਨਾਥ ਦੇ ਨਾਂਅ ’ਤੇ ਮੋਹਰ ਲਗਾ ਦਿੱਤੀ ਹੈ।ਇਸ ਦੇ ਨਾਲ ਹੀ ਸ੍ਰੀ ਕੇਸ਼ਵ ਪ੍ਰਸਾਦ ਮੋਰੀਆ ਅਤੇ ਸ੍ਰੀ ਦਿਨੇਸ਼ ਸ਼ਰਮਾ ਉੱਪ ਮੁੱਖ ਮੰਤਰੀ ਬਣਾਏ ਗਏ ਹਨ। ਲਖਨਊ ’ਚ ਸ਼ਨੀਵਾਰ ਨੂੰ ਆਯੋਜਿਤ ਵਿਧਾਇਕ ਦਲ ਦੀ ਬੈਠਕ ’ਚ ਯੋਗੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ।ਐਤਵਾਰ 4.15 ਵਜੇ ਰਾਜਧਾਨੀ ਲਖਨਊ ’ਚ ਯੋਗੀ 20 ਮੰਤਰੀਆਂ ਨਾਲ ਸਹੁੰ ਚੁੱਕਣਗੇ।ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਹੋਰ ਮੰਤਰੀ ਅਤੇ ਪਾਰਟੀ ਦੇ ਹੋਰ ਅਹੁਦੇਦਾਰ ਵੀ ਸ਼ਾਮਲ ਹੋ ਸਕਦੇ ਹਨ।ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੇ ਸੂਬੇ ’ਚ ਭਾਜਪਾ ਨੇ 14 ਸਾਲ ਬਾਅਦ ਸੱਤਾ ’ਚ ਵਾਪਸੀ ਕੀਤੀ ਹੈ।ਇਸ ਵਾਰ ਭਾਜਪਾ ਨੂੰ ਕੁੱਲ 403 ਸੀਟਾਂ ’ਚੋਂ 325 ਸੀਟਾਂ ’ਤੇ ਜਿੱਤ ਮਿਲੀ ਸੀ।

WRITTEN BY