ਦੇਹਰਾਦੂਨ- ਤ੍ਰਿਵੇਂਦਰ ਸਿੰਘ ਰਾਵਤ ਨੇ ਸ਼ਨੀਵਾਰ ਨੂੰ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।ਰਾਜਪਾਲ ਕ੍ਰਿਸ਼ਨਕਾਂਤ ਪਾਲ ਨੇ ਰਾਵਤ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੀ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ।ਰਾਵਤ ਤੋਂ ਇਲਾਵਾ 9 ਮੰਤਰੀਆਂ ਨੇ ਵੀ ਸਹੁੰ ਚੁੱਕੀ।ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ, ਮਦਨ ਕੌਸ਼ਿਕ, ਅਰਵਿੰਦ ਪਾਂਡੇ, ਸੁਭਾਸ਼ ਉਨੀਪਾਲ, ਯਸ਼ਪਾਲ ਆਰਿਆ ਅਤੇ ਪ੍ਰਕਾਸ਼ ਪੰਤ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ।ਰੇਖਾ ਆਰਿਆ ਅਤੇ ਧਨ ਸਿੰਘ ਰਾਵਤ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਰਾਵਤ ਨੇ ਮੋਦੀ ਤੇ ਸ਼ਾਹ ਦੀ ਮੌਜੂਦਗੀ ’ਚ ਚੁੱਕੀ ਸਹੁੰ



