Skip to content
Independent perspectives. Global stories.
BREAKING

ਜ਼ਹਿਰੀਲਾ ਪ੍ਰਸ਼ਾਦ ਨਾਲ ਬੱਚੇ ਦੀ ਮੌਤ, 20 ਗੰਭੀਰ

Share this story

image ਬਟਾਲਾ, 16 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਬਟਾਲਾ ਦੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਿਖੇ ਪ੍ਰਸ਼ਾਦ ਖਾਣ ਨਾਲ ਇੱਕ ਡੇਢ ਸਾਲਾ ਬੱਚੇ ਦੀ ਮੌਤ ਤੇ 20 ਦੇ ਕਰੀਬ ਬੱਚਿਆਂ ਦੇ ਗੰਭੀਰ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਬੁੱਧਵਾਰ ਦੇਰ ਸ਼ਾਮ ਗੁਰਦੁਆਰਾ ਸਾਹਿਬ ਤੋਂ ਬੱਚਿਆਂ ਤੇ ਸੰਗਤਾਂ ਨੇ ਪ੍ਰਸ਼ਾਦ ਲੈ ਕੇ ਛਕਿਆ ਸੀ।ਇਸ ਉਪਰੰਤ ਰਾਤ ਸਮੇਂ ਸਾਰਿਆਂ ਦੀ ਹੀ ਸਿਹਤ ਖ਼ਰਾਬ ਹੋਣ ਲੱਗੀ।ਇਸ ਤੋਂ ਬਾਅਦ ਬਿਮਾਰ ਬੱਚਿਆਂ ਤੇ ਹੋਰ ਲੋਕਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਤੇ ਹੋਰ ਨਿੱਜੀ ਹਸਪਤਾਲਾਂ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ।ਇਸ ਤੋਂ ਬਾਅਦ ਡੇਢ ਸਾਲਾ ਬੱਚਾ ਬਲਜੀਤ ਸਿੰਘ ਦੀ ਮੌਤ ਹੋ ਗਈ ਹੈ। ਪ੍ਰਸ਼ਾਦ ਕਿਸੇ ਦੇ ਘਰ ਤੋਂ ਬਣ ਕੇ ਆਇਆ ਸੀ।

WRITTEN BY