Skip to content
Independent perspectives. Global stories.
BREAKING

ਮੋਲਾਨਾ ਹਕੀਮ ਮੁਹੰਮਦ ਦੀਨ ਸਾਹਿਬ ਨਹੀਂ ਰਹੇ

Share this story

image ਕਾਦੀਆਂ, 15 ਮਾਰਚ (ਅਬਦੁਲ ਸਲਾਮ ਤਾਰੀ)- ਜਮਾਤੇ ਅਹਿਮਦੀਆ ਦੀ ਉਘੀ ਸ਼ਖ਼ਸੀਅਤ ਅਤੇ ਸਾਬਕਾ ਪ੍ਰਧਾਨ ਸਦਰ ਅੰਜੁਮਨ ਅਹਿਮਦੀਆ ਭਾਰਤ ਮੋਲਾਨਾ ਹਕੀਮ ਮੁਹੰਮਦ ਦੀਨ ਸਾਹਿਬ ਦਾ ਬੀਮਾਰ ਰਹਿਣ ਤੋਂ ਬਾਅਦ ਅੱਜ ਦੁਪਹਿਰ ਨੂੰ ਇਕ ਨਿਜੀ ਹਸਪਤਾਲ ਚ ਦੇਹਾਂਤ ਹੋ ਗਿਆ।ਉਹ 96 ਵਰਿਆਂ ਦੇ ਸਨ।ਉਹ ਦੇਸ਼ ਦੇ ਵੱਖ ਵੱਖ ਰਾਜਾਂ ਚ ਜਮਾਤੇ ਅਹਿਮਦੀਆ ਦੇ ਪ੍ਰਚਾਰਕ ਵੀ ਰਹੇ। ਜਾਮਿਆ ਅਹਿਮਦੀਆ ਚ ਬਤੋਰ ਪਿੰ੍ਰਸੀਪਲ ਇਕ ਲੰਬੇ ਸਮੇਂ ਸੇਵਾ ਕਰਦੇ ਰਹੇ।ਉਹ ਮਜਲਿਸ ਅੰਸਾਰ ਉਲਾਹ ਭਾਰਤ ਦੇ ਕੋਮੀ ਪ੍ਰਧਾਨ, ਕਜ਼ਾ ਬੋਰਡ ਦੇ ਪ੍ਰਧਾਨ ਅਤੇ ਵਕਫ਼ੇ ਜਦੀਦ ਦੇ ਪ੍ਰਧਾਨ ਰਹੇ ਹਨ।ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ।ਉਨ੍ਹਾਂ ਦੇ ਦੇਹਾਂਤ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ’ਚ ਸ਼ੋਕ ਦੀ ਲਹਿਰ ਦੋੜ ਗਈ ਹੈ।ਹਕੀਮ ਸਾਹਿਬ ਇਕ ਚੋਟੀ ਦੇ ਸਕਾਲਰ ਵੀ ਸਨ।ਉਨ੍ਹਾਂ ਦਾ ਦੇਸ਼ ਵਿਦੇਸ਼ ਚ ਕਾਫ਼ੀ ਸਨਮਾਨ ਸੀ।

WRITTEN BY