ਨਵੀਂ ਦਿੱਲੀ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ‘ਚ ਆਏ ਚੋਣਾਵੀ ਨਤੀਜਿਆਂ ਨੂੰ ਲੈ ਕੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਰੱਖੀ ਹੈ।ਰਾਹੁਲ ਨੇ ਕਿਹਾ ਕਿ 5 ’ਚੋਂ ਤਿੰਨ ਰਾਜਾਂ ’ਚ ਕਾਂਗਰਸ ਦੀ ਜਿੱਤ ਹੋਈ ਹੈ।ਅਸੀਂ ਵਿਰੋਧੀ ਧਿਰ ਹਾਂ ਅਤੇ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਗੋਆ-ਮਣੀਪੁਰ ’ਤੇ ਬਿਆਨ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੈਸੇ ਨਾਲ ਜਨਮਤ (ਲੋਕਾਂ ਦੀ ਵੋਟ) ਖਰੀਦਿਆ ਹੈ ਅਤੇ ਭਾਜਪਾ ਦੀ ਇਸੇ ਵਿਚਾਰਧਾਰਾ ਨਾਲ ਸਾਡੀ ਲੜਾਈ ਹੈ।ਉਨ੍ਹਾਂ ਨੇ ਭਾਜਪਾ ’ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ।
ਰਾਹੁਲ ਗਾਂਧੀ ਦਾ ਵਾਰ, ਕਿਹਾ- ਭਾਜਪਾ ਨੇ ਪੈਸਿਆਂ ਨਾਲ ਖਰੀਦਿਆ ਜਨਮਤ



