ਭੁੱਚੋ ਮੰਡੀ, 14 ਮਾਰਚ (ਚਰਨਜੀਤ ਸਿੰਘ)- ਭੁੱਚੋ ਹਲਕੇ ਤੋਂ ਕਾਂਗਰਸੀ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਦੀ ਜਿੱਤ ਨਾਲ ਸੂਬਾ ਸਰਕਾਰ ਦੇ ਉਲਟ ਵਿਰੋਧੀ ਧਿਰ ਦੇ ਵਿਧਾਇਕ ਹੋਣ ਦੀ ਪੰਦਰਾਂ ਸਾਲ ਬਾਦ ਪ੍ਰੰਪਰਾ ਆਖਿਰ ਤੋੜ ਦਿੱਤੀ। ਕਿਉਂਕਿ ਸਾਲ 2002 ਵਿੱਚ ਕੈਪਟਨ ਦੀ ਕਾਂਗਰਸ ਸਰਕਾਰ ਬਣਨ ਵੇਲੇ ਇਥੋ ਅਕਾਲੀ ਦਲ ਦੇ ਵਿਧਾਇਕ ਗੁਰਾ ਤੁੰਗਵਾਲੀ ਨੇ ਜਿੱਤ ਪ੍ਰਾਪਤ ਕੀਤੀ ਸੀ। ਇਸੇ ਤਰ੍ਹਾਂ ਫਿਰ 2007 ਤੇ ਸਾਲ 2012 ਵਿੱਚ ਲਗਾਤਾਰ ਕਾਂਗਰਸ ਦੇ ਉਮੀਦਵਾਰ ਅਜਾਇਬ ਸਿੰਘ ਭੱਟੀ ਨੇ ਜਿੱਤ ਹਾਸਿਲ ਕੀਤੀ ਸੀ ਪਰ ਸੂਬਾ ਸਰਕਾਰ ਅਕਾਲੀ ਭਾਜਪਾ ਗਠਜੋੜ ਦੀ ਬਣੀ। ਪਰ ਇਸ ਵਾਰ ਇਸ ਦੇ ਉਲਟ ਹੁਣ ਸੂਬਾ ਸਰਕਾਰ ਵੀ ਕਾਂਗਰਸ ਦੀ ਹੈ ਤੇ ਹਲਕੇ ਦਾ ਵਿਧਾਇਕ ਵੀ ਕਾਂਗਰਸੀ ਹੈ। ਹੁਣ ਇਸ ਜਿੱਤ ਤੋਂ ਹਲਕੇ ਦੇ ਲੋਕਾਂ ਨੂੰ ਪੂਰਨ ਤੌਰ ਤੇ ਹਲਕੇ ਦੇ ਵਿਕਾਸ ਦੀ ਆਸ ਬੱਝੀ ਹੈ। ਇਸ ਮੌਕੇ ਐਡਵੋਕੇਟ ਰੁਪਿੰਦਰ ਕੋਟਭਾਈ, ਜੀਵਨ ਲਾਲ ਗਰਗ, ਰਿੰਕੂ ਜਿੰਦਲ, ਮੁਕੇਸ ਸਰਮਾਂ, ਸੁਖਮੰਦਰ ਸਿੰਘ ਲਵਲੀ ਕੈਪਟੀ ਮੋਟਰ ਗੰਗਾ,ਜਗਤਾਰ ਸਿੰਘ ਲਵਲੀ ਪਾਇਪ ਇੰਡਸਟਰੀ ਗੰਗਾ ਤੇ ਹੋਰ ਵਰਕਰਾਂ ਨੇ ਜਿੱਤ ਦੀ ਖ਼ੁਸੀ ਰੰਗਾਂ ਨਾਲ ਹੋਲੀ ਖੇਡ ਕੇ ਮਨਾਈ।
ਭੁੱਚੋਂ ਹਲਕੇ ਤੋਂ ਜਿੱਤ ਕੇ ਸ. ਕੋਟਭਾਈ ਨੇ 15 ਸਾਲਾਂ ਦੀ ਸਰਕਾਰ ਵਿਰੋਧੀ ਵਿਧਾਇਕ ਦੀ ਪ੍ਰੰਪਰਾ ਤੋੜੀ



