Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉ¤ਪਰ ਪ੍ਰਧਾਨਗੀ ਤੋਂ ਅਸਤੀਫੇ ਲਈ ਨੈਤਿਕ ਦਬਾਅ

Share this story

5 ਦਹਾਕਿਆਂ ਦੇ ਚੋਣ ਇਤਿਹਾਸ ’ਚ ਅਕਾਲੀ ਦਲ ਦੀ ਇਸ ਵਾਰ ਸਭ ਤੋਂ ਮਾੜੀ ਰਹੀ ਕਾਰਗੁਜ਼ਾਰੀ
imageਜਲੰਧਰ, 12 ਮਾਰਚ- 14ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਸਾਰੇ ਸਮਿਆਂ ਨਾਲੋਂ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਉ¤ਪਰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫੇ ਲਈ ਅੰਦਰੂਨੀ ਨੈਤਿਕ ਦਬਾਅ ਵਧਦਾ ਜਾ ਰਿਹਾ ਹੈ। ਪਾਰਟੀ ਦੇ ਕੁਝ ਨੇਤਾਵਾਂ ਵੱਲੋਂ ਇਸ ਸਬੰਧੀ ਦਬੀ ਸੁਰ ਵਿੱਚ ਚਰਚਾ ਹੋ ਰਹੀ ਹੈ। ਪਾਰਟੀ ਦੇ ਇੱਕ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਤਾਂ ਪਾਰਟੀ ਦੀ ਹਾਰ ਬਾਰੇ ਇੱਕ ਬਹੁਤ ਹੀ ਭਾਵੁਕ ਪੋਸਟ ਸੋਸ਼ਲ ਮੀਡੀਆ ’ਤੇ ਪਾਇਆ ਹੈ। ਵਿਧਾਨ ਸਭਾ ਦੀਆਂ ਚੋਣਾਂ ਦੇ 11 ਮਾਰਚ ਨੂੰ ਆਏ ਨਤੀਜਿਆਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਦਸ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਸਿਰਫ 15 ਸੀਟਾਂ ’ਤੇ ਹੀ ਜਿੱਤ ਹਾਸਿਲ ਹੋਈ ਹੈ। 50 ਸਾਲਾਂ ਦੇ ਚੋਣ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤੱਕ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਹੈ। ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ 1969 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 43 ਸੀਟਾਂ ਹਾਸਿਲ ਕੀਤੀਆਂ ਸਨ। ਉਸ ਤੋਂ ਪਿੱਛੋਂ 1972 ਵਿੱਚ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੇ ਮੁੱਖ ਮੰਤਰੀ ਕਾਰਜਕਾਲ ਤੋਂ ਬਾਅਦ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਅਕਾਲੀ ਦਲ ਨੂੰ ਸਿਰਫ 24 ਸੀਟਾਂ ਹੀ ਮਿਲੀਆਂ। 1977 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ 58 ਸੀਟਾਂ, 1980 ਵਿੱਚ 37, 1985 ਵਿੱਚ 73, ਲੰਬੇ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ 1997 ਵਿੱਚ 75 ਸੀਟਾਂ, 2002 ਵਿੱਚ 41 ਸੀਟਾਂ ਅਤੇ 2007 ਵਿੱਚ 48 ਸੀਟਾਂ ਮਿਲੀਆਂ ਸਨ। 2012 ਦੀ ਚੋਣਾਂ ਵਿੱਚ ਅਕਾਲੀ ਦਲ ਨੂੰ ਇਕੱਲੇ ਤੌਰ ’ਤੇ 56 ਸੀਟਾਂ ਮਿਲੀਆਂ ਸਨ। ਇਸ ਵਾਰ 117 ਹਲਕਿਆਂ ਵਿੱਚੋਂ ਪਾਰਟੀ ਸਿਰਫ 15 ਸੀਟਾਂ ਹੀ ਜਿੱਤ ਸਕੀ ਹੈ। ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੀ ਹਾਲੇ ਤੱਕ ਲੀਡਰਸ਼ਿਪ ਨੇ ਕੋਈ ਜ਼ਿੰਮੇਵਾਰੀ ਤਹਿ ਨਹੀਂ ਕੀਤੀ। ਉਂਝ ਪਾਰਟੀ ਕਾਡਰ ਵਿੱਚ ਇਹ ਚਰਚਾ ਹੈ ਕਿ ਇਸ ਮਾੜੀ ਕਾਰਗੁਜ਼ਾਰੀ ਲਈ ਮੁੱਖ ਜ਼ਿੰਮੇਵਾਰੀ ਪਾਰਟੀ ਪ੍ਰਧਾਨ ’ਤੇ ਆਉਂਦੀ ਹੈ। ਇਸ ਵਜ੍ਹਾ ਕਾਰਨ ਹੀ ਪਾਰਟੀ ਵਿੱਚ ਇਹ ਵਿਚਾਰ ਘਰ ਕਰਦਾ ਜਾ ਰਿਹਾ ਹੈ ਕਿ ਪਾਰਟੀ ਦੀ ਕਰਾਰੀ ਹਾਰ ਲਈ ਜ਼ਿੰਮੇਵਾਰੀ ਤਹਿ ਕੀਤੀ ਜਾਵੇ ਅਤੇ ਪਾਰਟੀ ਪ੍ਰਧਾਨ ’ਤੇ ਅਸਤੀਫੇ ਲਈ ਦਬਾਅ ਬਣਾਇਆ ਜਾਵੇ। ਬੇਸ਼ੱਕ ਹਾਲੇ ਖੁੱਲ੍ਹੇ ਤੌਰ ’ਤੇ ਕੋਈ ਵੀ ਅਕਾਲੀ ਆਗੂ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ, ਪ੍ਰੰਤੂ ਆਉਣ ਵਾਲੇ ਦਿਨਾਂ ਵਿੱਚ ਇਸ ਮੁੱਦੇ ’ਤੇ ਖੁੱਲ੍ਹ ਕੇ ਚਰਚਾ ਸਾਹਮਣੇ ਆ ਸਕਦੀ ਹੈ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿ¤ਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਕਾਰਜਕਾਲ ਦੌਰਾਨ ਗੈਰ ਸੰਵਿਧਾਨਕ ਸ¤ਤਾ ਦਾ ਕੇਂਦਰ ਬਣੇ ਹਲਕਾ ਇੰਚਾਰਜ, ਕਿਸਾਨ ਖ਼ੁਦਕੁਸ਼ੀਆਂ, ਰੇਤ, ਟਰਾਂਸਪੋਰਟ ਵਰਗੇ ਮਾਫੀਆ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੇ ਗੰਭੀਰ ਮੁ¤ਦਿਆਂ ਨੇ ਚੋਣਾਂ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੈਂਕੜੇ ਮਾਮਲਿਆਂ ਅਤੇ ਡੇਰਾ ਸਿਰਸਾ ਵਿਵਾਦ ਨੇ ਤਾਂ ਅਕਾਲੀ ਦਲ ਦੀ ਰਣਨੀਤਕ ਪਹੁੰਚ ਨੂੰ ਪੂਰੀ ਤਰ੍ਹਾਂ ਲੀਹ ਤੋਂ ਲਾਹ ਦਿੱਤਾ ਹੈ। ਇਸ ਕਾਰਨ ਹੀ ਤਾਜ਼ਾ ਚੋਣ ’ਚ ਪਹਿਲੀ ਵਾਰ ਹੈ ਕਿ ਅਕਾਲੀ ਦਲ  ਦਾ ਵੋਟ ਬੈਂਕ 2012 ਦੇ 34.73 ਫੀਸਦ ਦੇ ਮੁਕਾਬਲੇ ਘਟ ਕੇ 25.4 ਫੀਸਦ ਰਹਿ ਗਿਆ ਹੈ

WRITTEN BY