ਬਰਨਾਲਾ, 21 ਅਗਸਤ-(ਜਤਿੰਦਰ ਦਿਓਗਣ)- ਬੀਤੀ ਦੇਰ ਸ਼ਾਮ ਬਰਨਾਲਾ ਰਾਏਕੋਟ ਤੇ ਸੰਘੇੜਾ ਨੇੜੇ ਸਥਿਤ ਸੈਕਰਡ ਕਾਨਵੈਂਟ ਸਕੂਲ ਦੇ ਸਾਹਮਣੇ ਚਰੀ ਦੇ ਖੇਤਾਂ ‘ਚ ਪਈ ਇੱਕ ਨੌਜਵਾਨ ਲੜਕੀ ਦੀ ਲਾਸ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਅਤੇ ਮੋਤ ਦੇ ਕਾਰਨਾਂ ਸਬੰਧੀ ਅਜੇ ਰਹੱਸ ਬਣਿਆਂ ਹੋਇਆ ਹੈ।ਸਬੰਧਤ ਇਡੰਸਟਰੀਅਲ ਪੁਲਿਸ ਚੋਂਕੀ ਇੰਚਾਰਜ਼ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਿਸੇ ਅਗਿਆਤ ਵਿਅਕਤੀ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਾਹਮਣੇ ਇੱਕ ਚਰੀ ਦੇ ਖੇਤ ਵਿੱਚ ਇੱਕ ਅਗਿਆਤ ਲੜਕੀ ਦੀ ਲਾਸ਼ ਪਈ ਹੋਣ ਦੀ ਫੋਨ ਰਾਹੀ ਸੁਚਨਾ ਦਿੱਤੀ। ਂਿÂਹ ਸੂਚਨਾ ਉੱਚ ਅਧਿਕਾਰੀਆਂ ਦੇ ਨਾਲ ਸਾਂਝੀ ਕਰਨ ਉਪਰੰਤ ਉਹ ਡੀਐਸਪੀ ਹਰਪਾਲ ਸਿੰਘ ‘ਤੇ ਥਾਣਾ ਸਿਟੀ ਇੰਚਾਰਜ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਤੁਰੰਤ ਘਟਨਾ ਸਥਾਨ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ 25 ਕੁ ਸਾਲ ਦੀ ਨੌਜਵਾਨ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾ ਘਰ ਵਿੱਚ ਪਹੁੰਚਾਇਆ।