Skip to content
Independent perspectives. Global stories.
BREAKING

ਖੇਤ ਮਜ਼ਦੂਰ ਨੇ ਕੀਟਨਾਸ਼ਕ ਪੀ ਕੇ ਕੀਤੀ ਖੁਦਕਸ਼ੀ

Share this story

ਸਰਦੂਲਗੜ੍ਹ, 6 ਮਾਰਚ (ਵਿਪਨ ਗੋਇਲ, ਬਲਜੀਤ ਪਾਲ)- ਸਬ ਡਵੀਜ਼ਨ ਸਰਦੂਲਗੜ੍ਹ ਦੇ ਅਧੀਨ ਪੈਂਦੇ ਪਿੰਡ ਆਦਮਕੇ ਦੇ ਖੇਤ ਮਜਦੂਰ ਨੇ ਕੀਟਨਾਸ਼ਕ ਦਵਾਈ ਪੀਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧ ਵਿੱਚ ਮ੍ਰਿਤਕ ਦੇ ਬੇਟੇ ਪ੍ਰੇਮ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਸੁਰਜੀਤ ਸਿੰਘ ਨਾੜਾ ਸਿੰਘ ਉਮਰ 45 ਸਾਲ ਜਾਤੀ ਮਜਬੀ ਸਿੱਖ ਵਾਸੀ ਆਦਮਕੇ ਸਿਰ ਇੱਕ ਲੱਖ ਪਚੱਤਰ ਹਜਾਰ ਪਿੰਡ ਦਾ ਹੀ ਕਰਜਾ ਸੀ। ਚੋਬੀ ਫਰਵਰੀ ਨੂੰ ਪਿੰਡ ਵਾਸੀਆ ਨੇ ਪਿੰਡ ਵਿਚੋ ਪੈਸੇ ਇੱਕਠੇ ਕਰਕੇ ਮੇਰੀਆ ਦੋ ਭੈਣਾ ਦਾ ਵਿਆਹ ਕੀਤਾ ਸੀ। ਉਸ ਤੋਂ ਬਾਅਦ ਮੇਰਾ ਪਿਤਾ ਸੁਰਜੀਤ ਸਿੰਘ ਦਿਮਾਗੀ ਤੋਰ ਤੇ ਪਰੇਸ਼ਾਨ ਰਹਿੰਦਾ ਸੀ ਕਿਉ ਕਿ ਉਸ ਨੂੰ ਗਮ ਸੀ ਕਿ ਮੈ ਆਪਣੀਆ ਕੁੜੀਆ ਦਾ ਵਿਆਹ ਖੁਦ ਨਹੀ ਕਰ ਸਕਿਆ ਦਿਮਾਗੀ ਪਰੇਸ਼ਾਨੀ ਕਾਰਨ ਉਸ ਨੇ ਕੀਟਨਾਸ਼ਕ ਦਵਾਈ ਪੀਕੇ ਖੁਦਕਸ਼ੀ ਕਰ ਲਈ। ਇਸ ਮੋਕੇ ਤੇ ਮਾਸਟਰ ਜੱਗਾ ਸਿੰਘ,ਮੇਜਰ ਸਿੰਘ,ਜਗਤਾਰ ਸਿੰਘ ਅਤੇ ਰੂਪ ਸਿੰਘ ਵਾਸੀ ਆਦਮਕੇ ਨੇ ਸਰਕਾਰ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੂੰ ਆਰਥਿਕ ਤੋਰ ਤੇ ਸਹਾਇਤਾ ਕੀਤੀ ਜਾਵੇ। ਮ੍ਰਿਤਕ ਸੁਰਜੀਤ ਸਿੰਘ ਆਪਣੇ ਪਿਛੇ ਆਪਣੀ ਪਤਨੀ,ਦੋ ਬੇਟੇ ਅਤੇ ਤਿੰਨ ਲੜਕੀਆਂ ਛੱਡ ਗਿਆ।

WRITTEN BY