Skip to content
Independent perspectives. Global stories.
BREAKING

ਕੈਪਟਨ ਅਮਰਿੰਦਰ ਸਿੰਘ ਨੂੰ ਜਨਮਦਿਨ ਦਾ ਤੋਹਫ਼ਾ ਹੋਵੇਗਾ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ : ਬਡਲਾ

Share this story

ਅਮਰਗੜ੍ਹ, 28 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)- ਆਉਣ ਵਾਲੀ 11 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਦਾ ਤੋਹਫ਼ਾ ਸਮੁੱਚੇ ਪੰਜਾਬੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾ ਕੇ ਦੇਣ ਦਾ ਮਨ ਬਣਾ ਚੁੱਕੇ ਹਨ,ਅਤੇ ਜਿਲ੍ਹਾ ਸੰਗਰੂਰ ਅੰਦਰ ਕਾਂਗਰਸ ਪਾਰਟੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਉ¤ਪਰ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨ ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ ਨੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਅਮਰਗੜ੍ਹ ਹਲਕੇ ਦਾ ਸਰਭਪੱਖੀ ਵਿਕਾਸ਼ ਕਰਵਾਉਣ ਵਿੱਚ ਕੋਈ ਕਸ਼ਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਅਕਾਲੀ-ਭਾਜਪਾ ਸਰਕਾਰ ਦੌਰਾਨ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਸੈਕਟਰੀ ਜ਼ੈਲਦਾਰ ਅਵਤਾਰ ਸਿੰਘ, ਨੇਤਰ ਸਿੰਘ ਬਾਠਾਂ, ਮਹੰਤ ਬਲਦੇਵ ਸਿੰਘ ਭੁੱਰਥਲਾ, ਜਗਦੀਪ ਸਿੰਘ ਸਲਾਰ, ਰਣਜੀਤ ਕੁੱਪ ਕਲਾਂ,ਗੁਰੀ ਬਡਲਾ, ਜਸ਼ਨ ਬੈਨੀਪਾਲ,ਜਸਪ੍ਰੀਤ ਨਾਰੀਕੇ, ਮਨੀ ਸੰਘਾ ਗੁਆਰਾ ਆਦਿ ਹਾਜ਼ਰ ਸਨ।

WRITTEN BY