Skip to content
Independent perspectives. Global stories.
BREAKING

ਕਾਰਗਿਲ ਸ਼ਹੀਦ ਦੀ ਬੇਟੀ ਨੂੰ ਰੇਪ ਦੀਆਂ ਧਮਕੀਆਂ ਪਿੱਛੋਂ ਕੌਮੀ ਰਾਜਨੀਤੀ ਗਰਮਾਈ

Share this story

ਦਿੱਲੀ ਪੁਲਿਸ ਨੇ ਗੁਰਮੋਹਰ ਨੂੰ ਮੁਹੱਈਆ ਕਰਾਈ ਸੁਰੱਖਿਆ
ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਕਾਲਜ ’ਚ ਹੋਏ ਹਿੰਸਕ ਟਕਰਾਅ ਤੋਂ ਬਾਅਦ ਏ.ਬੀ.ਵੀ.ਪੀ. (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਵਿਰੁੱਧ।ਕਾਰਗਿਲ ਯੁੱਧ ’ਚ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਇੱਕ ਬਹੁਤ ਹੀ ਮੰਦਭਾਗੀ ਦਿਸ਼ਾ ਵੱਲ ਜਾਂਦੀ ਪ੍ਰਤੀਤ ਹੋ ਰਹੀ ਹੈ। ਸੋਸ਼ਲ ਮੀਡੀਆ ਉੱਪਰ ਕਿਸੇ ਅਣਪਛਾਤੇ ਸ਼ਖਸ ਵੱਲੋ ਉਸ ਦੇ ਪੋਸਟ ’ਤੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਹੈ।ਗੁਰਮੇਹਰ ਵੱਲੋਂ ਇਸ ਸਬੰਧੀ  ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਦਿੱਤੀਆਂ ਸ਼ਿਕਾਇਤਾਂ ਤੋਂ ਬਾਅਦ ਉਸ ਨੂੰ ਦਿੱਲੀ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਾਈ ਹੈ। ਦੂਜੇ ਪਾਸੇ ਇਸ ਸਬੰਧੀ ਕੌਮੀ ਪੱਧਰ ’ਤੇ ਰਾਜਸੀ ਅਤੇ ਸਮਾਜਿਕ ਖੇਤਰਾਂ ਵਿੱਚ ਡੂੰਘਾ ਵਿਵਾਦ ਛਿੜ ਗਿਆ ਹੈ। ਸੋਸ਼ਲ ਮੀਡੀਆ ਉੱਪਰ ਵੀ ਇਸ ਮੁੱਦੇ ’ਤੇ ਤਿੱਖੀ ਬਹਿਸ ਛਿੜੀ ਹੋਈ ਹੈ। ਭਾਜਪਾ ਨੇਤਵਾਂ ਨੇ ਸ਼ਹੀਦ ਦੀ ਬੇਟੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਦੂਜੇ ਪਾਸੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਜੀਵ ਗਾਂਧੀ ਨੇ ਉਸ ਦੀ ਹਮਾਇਤ ਕੀਤੀ ਹੈ। ਇਸ ਦੌਰਾਨ ਗੁਰਮੇਹਰ ਨੇ ਕਿਹਾ ਕਿ ਪਿਤਾ (ਕੈਪਟਨ ਮਨਦੀਪ ਸਿੰਘ) ਵਾਂਗ ਉਸ ਨੂੰ ਵੀ ਦੇਸ਼ ਲਈ ਗੋਲੀ ਖਾਣ ’ਚ ਝਿਜਕ ਨਹੀਂ ਹੋਵੇਗੀ।ਗੁਰਮੇਹਰ ਨੇ ਕਿਹਾ ਕਿ ਉਸ ਦੀ ਲੜਾਈ ਅਜਿਹੇ ਸੰਗਠਨਾਂ ਦੇ ਖਿਲਾਫ ਹੈ, ਜੋ ਦੇਸ਼ ਦੇ ਕਾਨੂੰਨ ਨੂੰ ਚੁਣੌਤੀ ਦਿੰਦੇ ਹਨ ਅਤੇ ਸੰਵਿਧਾਨ ਦੇ ਅਧੀਨ ਦਿੱਤੇ ਗਏ ਮੂਲ ਅਧਿਕਾਰ ਹਰ ਵਿਅਕਤੀ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕਰਦੇ ਹਨ।ਗੁਰਮੇਹਰ ਨੇ ਕਿਹਾ, ‘‘ਮੈਂ ਨਹੀਂ ਡਰਾਂਗੀ ਅਤੇ ਨਾ ਹੀ ਝੁਕਾਂਗੀ।ਮੇਰੇ ਪਿਤਾ ਨੇ ਦੇਸ਼ ਲਈ ਗੋਲੀ ਖਾਧੀ ਸੀ ਅਤੇ ਮੈਂ ਦੇਸ਼ ਲਈ ਗੋਲੀ ਖਾਣ ਲਈ ਤਿਆਰ ਹਾਂ।ਮੇਰੇ ਕੋਲ ਇਨ੍ਹਾਂ ਸਾਹਸ ਹੈ ਕਿ ਮੈਂ ਦੇਸ਼ ਲਈ ਗੋਲੀ ਖਾਂ ਸਕਾਂ।ਮੈਂ ਚਾਹੁੰਦੀ ਹਾਂ ਕਿ ਇਸ ਹਿੰਸਾ ਦੇ ਖਿਲਾਫ ਸਾਰੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰਨ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਨਾ ਕਰਨ।

WRITTEN BY