Skip to content
Independent perspectives. Global stories.
BREAKING

ਮਹਾਂ ਸ਼ਿਵਰਾਤਰੀ ਪੁਰਵ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾ ਭਾਵਨਾ ਨਾਂਲ ਮਨਾਇਆ ਗਿਆ

Share this story

ਸ਼੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਮਹਾਂ ਸ਼ਿਵਰਾਤਰੀ ਦਾ ਪੁਰਵ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਅਨੰਦਪੁਰ ਸਾਹਿਬ ਦੇ ਪੁਰਾਤਨ ਸ਼ਿਵ ਮੰਦਿਰ ਭੱਟ ਵਾਲਾ ਸ਼ਿਵਾਲਾ ਵਿੱਚ ਪਿਛਲੇ 15 ਦਿਨਾ ਤੋ ਸਵੇਰੇ ਚਾਰ ਵਜੇ ਪ੍ਰਭਾਤ ਫੇਰੀਆ ਨਿਕਾਲੀਅਂਾ ਜਾਦੀਅਂਾ ਸਨ। ਅੱਜ ਮਹਂਾ ਸ਼ਿਵਰਾਤਰੀ ਮੋਕੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਮੰਦਿਰਂਾ ਵਿੱਚ ਸਵੇਰ ਸਮੇ ਤੋਂ ਹੀ ਭਾਰੀ ਤਾਦਾਦ ਵਿੱਚ ਸ਼ਰਧਾਲੂਅਂਾ ਵਿੱਚ ਸ਼ਿਵ ਭੋਲੇ ਭੰਡਾਰੀ ਦੇ ਬਿੱਲ ਪੱਤਰ, ਫੁੱਲ ਅਤੇ ਹੋਰ ਫਲ ਆਦਿ ਚੜਾਏ ਉਥੇ ਹੀ ਭੋਲੇ ਸ਼ੰਕਰ ਦੇ ਅਸ਼ੀਰਵਾਦ ਲੈਣ ਲਈ ਲੋਕ ¦ਬੀਆ ਲਾਈਨਾ ਵਿੱਚ ਨਜਰ ਆਏ ਜਦ ਕਿ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਾਰੇ ਮੰਦਿਰਂਾ ਨੂੰ ਸ਼ੁੰਦਰ ਰੋਸ਼ਨੀਆ ਨਾਲ ਸਜਾਇਆ ਗਿਆ ਸੀ। ਜਿਸ ਤੋ ਬਾਅਦ ਅੱਜ ਦੁਪਿਹਰ ਬਾਅਦ ਰਾਮ ਲੀਲਾ ਗਰਾਉਡ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਆਰੰਭ ਹੋਈ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਮੇਨ ਬਜਾਰ, ਚੋਈ ਬਜਾਰ, ਰਵੀਦਾਸ ਚੋਂਕ, ਕਲਗੀਧਰ ਮਾਰਕਿਟ, ਪੁਰਾਣਾ ਥਾਣਾ ਮਹੁੱਲਾ ਤੋ ਹੁੰਦੀ ਹੋਈ ਜਾ ਕੇ ਸ਼ਿਵ ਮੰਦਿਰ ਭੱਟ ਵਾਲਾ ਸ਼ਿਵਾਲਾ ਮਹੁੱਲਾ ਬੜੀ ਸਰਕਾਰ ਵਿੱਚ ਸਮਾਪਤ ਹੋਈ। ਇਸ ਮੋਕੇ ਸ਼ਹਿਰ ਵਿੱਚ ਜਗਾ ਜਗਾ ਤੇ ਸਵਾਗਤੀ ਗੇਟ ਬਣਾਏ ਗਏ ਸਨ ਅਤੇ ਲੋਕਾ ਵੱਲੋ ਫਲ ,ਪੇੜੇ ਆਦਿ ਵੀ ਵੰਡੇ ਗਏ। ਇਸ ਮੋਕੇ ਸ਼੍ਰੀ ਅਨੰਦਪੁਰ ਸਾਹਿਬ, ਗੰਗੂਵਾਲ, ਅਗੰਮਪੁਰ, ਥਪਲ, ਝਿਜੰੜੀ ਆਦਿ ਮੰਦਿਰਾ ਵਿੱਚ ਵੀ ਭਾਰੀ ਰੋਣਕਾ ਲੱਗੀਆਂ ਹੋਈਆਂ ਸਨ। ਇਸ ਮੋਕੇ ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆ ਵੀ ਸਜਾਈਅਂਾ ਗਈਆ ਸਨ। ਇਸ ਮੋਕੇ ਭੱਟ ਸੰਕੀਰਤਨ ਮੰਡਲ ਦੇ ਪ੍ਰਧਾਨ ਹਰੀ ਨਰਾਇਣ ਗਾਂਧੀ, ਰਜਨੀਸ਼ ਸ਼ਰਮਾ, ਨਰੇਸ਼ ਕੰਚਨ, ਸੰਜੇ ਮਹਿਤਾ, ਇੰਦਰਜੀਤ ਧਿਮਾਨ, ਅਖਿਲ ਕੋਸ਼ਲ, ਪੰਕਜ ਬਸੀ, ਰਾਮ ਪਿਆਰੀ ਗੰਗਾ, ਗੋਪਾਲ ਗਾਂਧੀ ਰਾਮਲੀਲਾ ਕਮੇਟੀ ਦੇ ਪ੍ਰਧਾਨ, ਕੋਸਲਰ ਸੋਨੀਕਾ ਮਹਿਤਾ, ਰਵੀ ਲਟਾਵਾ,ਅ੍ਰਿਮਤ ਲਾਲ ਘੋਗਾ, ਮਦਨ ਲਾਲ ਵਰਮਾ, ਰਾਮ ਗੋਪਾਲ, ਪੰਡਿਤ ਹਰੀ ਓਮ ਸ਼ਰਮਾ, ਪੰਡਿਤ ਵਿਸ਼ਵ ਨਾਥ ਸ਼ਰਮਾ , ਸਨਾਤਮ ਧਰਮ ਸਭਾ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਵੈਦ, ਪੰਡਿਤ ਤਰਲੋਚਨ ਸ਼ਰਮਾ, ਪ੍ਰਮੋਦ ਕੁਮਾਰ , ਤਰਸੇਮ ਲਾਲ, ਮਹੇਸ਼ ਮਹਿਤਾ, ਡਾ. ਪੰਕਜ ਸ਼ਰਮਾ, ਇਦਰਜੀਤ ਕੋਸਲਰ, ਮਨੋਜ ਗਾਂਧੀ, ਮਹੇਸ਼ ਕੁਮਾਰ ਮਹਿਤਾ, ਗੋਬਿੰਦ ਸਾਗਰ ਗਰੋਵਰ ਆਦਿ ਹਜ਼ਾਰ ਸਨ।

WRITTEN BY