Skip to content
Independent perspectives. Global stories.
BREAKING

ਐਸ.ਵਾਈ.ਐਲ ਮੁੱਦੇ ’ਤੇ ਸਥਿਤੀ ਨੂੰ ਸੰਭਾਲਣ ਲਈ ਹਥਿਆਰਬੰਦ ਦਸਤਿਆਂ ਦੀ ਤਾਇਨਾਤੀ ਕਰੇ ਕੇਂਦਰ : ਕੈਪਟਨ ਅਮਰਿੰਦਰ ਸਿੰਘ

Share this story

image ਚੰਡੀਗੜ੍ਹ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਨੈਲੋ ਵੱਲੋਂ ਖੁੱਲ੍ਹੇਆਮ ਕਾਨੂੰਨ ਨੂੰ ਲਲਕਾਰਨ ਤੇ ਖੂਫੀਆ ਤੰਤਰ ਦੀ ਐਸ.ਵਾਈ.ਐਲ ਮੁੱਦੇ ‘ਤੇ ਅੱਤਵਾਦ ਦੇ ਮੁੜ ਖੜ੍ਹਾ ਹੋਣ ਦੇ ਖਤਰੇ ਸਬੰਧੀ ਰਿਪੋਰਟਾਂ ਦੇ ਮੱਦੇਨਜ਼ਰ 23 ਫਰਵਰੀ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬੱਚਣ ਵਾਸਤੇ ਹਥਿਆਰਬੰਦ ਦਸਤਿਆਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ਦਿਨ ਚੌਟਾਲਾ ਦੀ ਪਾਰਟੀ ਨੇ ਵਿਵਾਦਿਤ ਨਹਿਰ ਨੂੰ ਪੁੱਟਣ ਲਈ ਜਬਰਦਸਤੀ ਪੰਜਾਬ ਅੰਦਰ ਵੜਨ ਦੀ ਯੋਜਨਾ ਬਣਾਈ ਹੈ।ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਖੁਦ ਵਾਰ ਵਾਰ ਚੇਤਾਵਨੀ ਦਿੰਦੇ ਰਹੇ ਹਨ ਕਿ ਐਸ.ਵਾਈ.ਐਲ ਮੁੱਦੇ ਨਾਲ ਪੰਜਾਬ ’ਚ ਮੁੜ ਅੱਤਵਾਦ ਫੈਲ੍ਹਣ ਦੀ ਸ਼ੰਕਾ ਹੈ।

WRITTEN BY