Skip to content
Independent perspectives. Global stories.
BREAKING

ਅਮੀਰ ਵਿਰਸੇ ਵਾਲੀਆਂ ਭਾਸ਼ਾਵਾਂ ਕਦੇ ਮਰਦੀਆਂ ਨਹੀਂ : ਡਾ. ਜੱਗੀ

Share this story

image ਪਟਿਆਲਾ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸ਼੍ਰੀਮਤੀ ਗੁਰਸ਼ਰਨ ਕੌਰ ਦੀ ਅਗਵਾਈ ਵਿੱਚ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਪ੍ਰਸਿੱਧ ਵਿਦਵਾਨ ਅਤੇ ਸਾਹਿਤ ਰਤਨ, ਡਾ. ਰਤਨ ਸਿੰਘ ਜੱਗੀ ਨੇ ਬਤੌਰ ਮੁਖ ਮਹਿਮਾਨ ਸ਼ਿਕਰਤ ਕੀਤੀ। ਡਾ. ਗੁਰਬਚਨ ਸਿੰਘ ਰਾਹੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ ਸ. ਅਮਰਜੀਤ ਸਿੰਘ ਵੜੈਚ ਡਾਇਰੈਕਟਰ, ਅਕਾਸ਼ਵਾਣੀ, ਪਟਿਆਲਾ ਨੇ ਮਾਤ-ਭਾਸ਼ਾ ਦੇ ਸਮਕਾਲੀ ਸਰੋਕਾਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ। ਉਸ ਉਪਰੰਤ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਗੁਰਸ਼ਰਨ ਕੌਰ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਵਿਭਾਗ ਵਲੋਂ ਮਾਤ-ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਦਰਸ਼ਨ ਸਿੰਘ ਆਸ਼ਟ ਵਲੋਂ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਮਾਤ-ਭਾਸ਼ਾ ਦੀ ਸਮ੍ਰਿਧੀ ਬਾਰੇ ਚਾਨਣ ਪਾਇਆ ਗਿਆ। ਡਾ. ਰਤਨ ਸਿੰਘ ਜੱਗੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅਮੀਰ ਵਿਰਸੇ ਵਾਲੀਆਂ ਭਾਸ਼ਾਵਾਂ ਕਦੇ ਮਰਦੀਆਂ ਨਹੀਂ। ਉਹਨਾਂ ਦੇਸ਼ਾਂ-ਵਿਦੇਸ਼ਾਂ ਵਿਚ ਪੰਜਾਬੀ ਦੀ ਮੌਜੂਦਾ ਸਥਿਤੀ ਬਾਰੇ ਆਪਣੇ ਵਿਚਾਰ ਰੱਖੇ। ਉਪਰੋਕਤ ਤੋਂ ਇਲਾਵਾ ਸਮਾਗਮ ਦੇ ਦੂਸਰੇ ਚਰਨ ਵਿਚ ਵੱਖ-ਵੱਖ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਪੇਸ਼ਕਾਰੀ ਕਰਨ ਵਾਲੇ ਕਵੀਆਂ ਵਿਚ- ਪ੍ਰੋ. ਕੁਲਵੰਤ ਗਰੇਵਾਲ, ਸ. ਸੁਰਜੀਤ ਸਿੰਘ ਮਰਜਾਰਾ, ਸ. ਅੰਮ੍ਰਿਤਪਾਲ ਸਿੰਘ ਸ਼ੈਦਾ, ਮੈਡਮ ਸਰਬਜੀਤ ਕੌਰ ਜੱਸ, ਸ੍ਰੀ ਕੈਲਾਸ਼ ਅਮਲੋਹੀ, ਡਾ. ਜੀ ਅੱੈਸ ਅਨੰਦ, । ਸ੍ਰੀ ਸਤਪਾਲ ਭੀਖੀ, ਸ੍ਰੀ ਬਲਬੀਰ ਜਲਾਲਾਬਾਦੀ, ਸ. ਸ਼ਾਮ ਸਿੰਘ ਪ੍ਰੇਮ, ਸ੍ਰੀਮਤੀ ਪਰਮਜੀਤ ਕੌਰ ਸਰਹਿੰਦ, ਸ੍ਰੀ ਪੁਸ਼ਪਿੰਦਰ ਰਾਣਾ, ਸ. ਗੁਰਚਰਨ ਸਿੰਘ ਚੌਹਾਨ, ਸ. ਗੁਰਚਰਨ ਸਿੰਘ, ਪੱਬਾਰਾਲੀ, ਹਰੀ ਦੱਤ ਹਬੀਬ, ਰਾਮ ਸਿੰਘ ਅਲਬੇਲਾ, ਸਨੇਹ ਇੰਦਰ ਮੀਲੂ ਸ਼ਾਮਿਲ ਸਨ। ਡਾ. ਗੁਰਬਚਨ ਸਿੰਘ ਰਾਹੀ ਵਲੋਂ ਸਮੁੱਚੇ ਪ੍ਰੋਗ੍ਰਾਮ ਦਾ ਮੁਲਾਂਕਣ ਕਰਦਿਆਂ ਵਿਸ਼ੇਸ਼ ਰੂਪ ਵਿਚ ਇਸ ਗੱਲ ਉ¤ਪਰ ਜ਼ੋਰ ਦਿੱਤਾ ਗਿਆ ਕਿ ਭਾਵੇਂ ਅੱਜ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਪ੍ਰੰਤੂ ਫਿਰ ਵੀ ਮਾਤ-ਭਾਸ਼ਾ ਦੀ ਮੌਜੂਦਾ ਸਥਿਤੀ ਵਿਚ ਸੁਧਾਰ ਲਿਆਉਣ ਲਈ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਹਨਾਂ ਮਾਤ ਭਾਸ਼ਾ ਦੀ ਤਰੱਕੀ ਲਈ ਬੁਨਿਆਦੀ ਪੁਸਤਕਾਂ ਲਿਖੇ ਤੇ ਛਾਪੇ ਜਾਣ ਦੀ ਗੱਲ ਕਹੀ ਅਤੇ ਆਪਣੇ ਘਰਾਂ ਵਿਚ ਪੰਜਾਬੀ ਵਿਚ ਗੱਲਬਾਤ ਕੀਤੇ ਜਾਣ ਤੇ ਜ਼ੋਰ ਦਿੱਤਾ। ਸਮੁੱਚੇ ਪ੍ਰੋਗ੍ਰਾਮ ਦਾ ਸਟੇਜ ਸੰਚਾਲਨ ਡਾ. ਹਰਨੇਕ ਸਿੰਘ ਢੋਟ, ਸਹਾਇਕ ਡਾਇਰੈਕਟਰ ਵਲੋਂ ਕੀਤਾ ਗਿਆ ਅਤੇ ਅਖੀਰ ਵਿਚ ਡਾ. ਵੀਰਪਾਲ ਕੌਰ, ਡਿਪਟੀ ਡਾਇਰੈਕਟਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

WRITTEN BY