ਸ੍ਰੀ ਅਨੰਦਪੁਰ ਸਾਹਿਬ, 20 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਦੇਸ਼ਾਂ ਵਿਦੇਸ਼ਾਂ ਅੰਦਰ ਧਰਮ ਪ੍ਰਚਾਰ ਦੀ ਸੇਵਾ ਕਰ ਰਹੀ ਸੰਸਥਾਂ ਅੰਮ੍ਰਿਤ ਪ੍ਰਚਾਰ ਸੰਗਤ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਦੀ ਨਵੀਂ ਬਿਲਡਿੰਗ ਜਿਸਦਾ ਨਾਮ ਮਰਹੂਮ ਜੱਥੇਦਾਰ ਸੰਤ ਹਰਭਜਨ ਸਿੰਘ ਜੀ ਬਿਰਧ ਆਸ਼ਰਮ ਰੱਖਿਆਂ ਗਿਆ ਹੈ, ਦਾ ਉਦਘਾਟਨ ਅੱਜ ਸੰਸਥਾ ਦੇ ਮੋਜੂਦਾ ਮੁੱਖ ਪ੍ਰਬੰਧਕ ਜੱਥੇਦਾਰ ਬਾਬਾ ਜਗਜੀਤ ਸਿੰਘ ਜੀ ਅਤੇ ਮਾਤਾ ਕੁਲਵੰਤ ਕੋਰ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆਂ। ਸਵੇਰੇ ਸੱਭ ਤੋ ਪਹਿਲਾਂ ਪਿਛਲੇ ਦਿਨਾਂ ਤੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਅਰਦਾਸ ਕਰਨ ਉਪਰੰਤ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਜੱਥੇਦਾਰ ਭਾਈ ਜਗਜੀਤ ਸਿੰਘ ਜੀ ਨੇ ਇਸ ਮੋਕੇ ਦੱਸਿਆਂ ਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤ ਪ੍ਰਚਾਰ ਸੰਗਤ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਖਾਲਸੇ ਦੀ ਜਨਮ ਭੂਮੀ ਵਿਖੇ ਚਲਾਏ ਜਾ ਰਹੇ ਇਸ ਬਿਰਧ ਆਸ਼ਰਮ ਵਿੱਚ ਮੋਜੂਦਾ ਸਮੇ ਕੁੱਲ 12 ਬਿਰਧ ਰਹਿ ਰਹੇ ਹਨ , ਜਿਨ੍ਹਾਂ ਦੇ ਰਹਿਣ ਸਹਿਣ ਅਤੇ ਸਾਂਭ ਸ਼ੰਭਾਲ ਦਾ ਸਾਰਾ ਜਿੰਮਾ ਬਿਰਧ ਆਸ਼ਰਮ ਵੱਲੋਂ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆਂ ਕਿ ਇਨ੍ਹਾਂ ਬਿਰਧ ਬਜੁਰਗਾਂ ਦੇ ਰਹਿਣ ਲਈ ਸੰਸਥਾਂ ਵੱਲੋਂ ਹੁਣ ਇਸ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਹੈ , ਜਿਸ ਵਿੱਚ ਸਾਰੀਆਂ ਸੁੱਖ ਸਹੂਲਤਾਂ ਮੋਜੂਦ ਹੋਣਗੀਆਂ । ਇਸ ਮੋਕੇ ਦਿਲਬਰਪਾਲ ਸਿੰਘ ਪਟਿਆਲੇ ਵਾਲੇ , ਗਿਆਨੀ ਗੁੱਜਰ ਸਿੰਘ , ਗਿਆਨੀ ਨਰਿੰਦਰ ਸਿੰਘ , ਅਕਾਲ ਸਿੰਘ ਜੀ , ਪ੍ਰਿੰਸੀਪਲ ਹਰਦੀਪ ਸਿੰਘ , ਜੱਥੇਦਾਰ ਹੀਰਾ ਸਿੰਘ ਗੂੰਬਰ , ਪ੍ਰਿੰਸੀਪਲ ਨਿਰੰਜਣ ਸਿੰਘ ਰਾਣਾ , ਮਨਿੰਦਰਪਾਲ ਸਿੰਘ ਮਨੀ , ਪ੍ਰਿੰਸੀਪਲ ਸਿਮਰਨਜੀਤ ਸਿੰਘ , ਬੀਬੀ ਤਜਿੰਦਰ ਕੋਰ , ਜੋਗਿੰਦਰ ਸਿੰਘ ਮਲਹੋਤਰਾ , ਨੰਬਰਦਾਰ ਦੀਪਕ ਰਾਣਾ , ਇਕਬਾਲ ਸਿੰਘ ਪੰਚ , ਹਰਦਿਆਲ ਸਿੰਘ ਪੰਨੂ , ਗੁਰਚਰਨ ਸਿੰਘ , ਕਸ਼ਮੀਰ ਸਿੰਘ , ਹਰਭਜਨ ਸਿੰਘ , ਅਮਰਜੀਤ ਸਿੰਘ , ਸਾਹਿਬ ਸਿੰਘ , ਤਰਸੇਮ ਸਿੰਘ , ਜਸਪ੍ਰੀਤ ਸਿੰਘ , ਹਰਮੇਸ਼ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਥਾ ਹਾਜ਼ਰ ਸਨ।
ਬਾਬਾ ਵਿਸਾਖਾ ਸਿੰਘ ਬਿਰਧ ਆਸ਼ਰਮ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਬਾਬਾ ਜਗਜੀਤ ਸਿੰਘ ਵੱਲੋਂ ਕੀਤਾ ਗਿਆ



