Skip to content
Independent perspectives. Global stories.
BREAKING

ਜਾਟਾਂ ਵੱਲੋਂ 2 ਮਾਰਚ ਨੂੰ ਸੰਸਦ ਦੇ ਘੇਰਾਉ ਦੀ ਚੇਤਾਵਨੀ-ਰੋਹਤਕ ’ਚ ਇੰਟਰਨੈੱਟ ਸੇਵਾ ਬੰਦ

Share this story

image ਰੋਹਤਕ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ’ਚ ਆਯੋਜਿਤ ਜਾਟ ਬਲਿਦਾਨ ਦਿਵਸ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਰੋਹਤਕ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ।ਇੱਥੇ ਸ਼ਰਾਬ ਦੀ ਵਿਕਰੀ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।ਉੱਧਰ ਜਾਟਾਂ ਨੇ ਮੰਗਾਂ ਨਾ ਮੰਨੇ ਜਾਣ ‘ਤੇ 2 ਮਾਰਚ ਨੂੰ ਸੰਸਦ ਦਾ ਘੇਰਾਉ ਕਰਨ ਦੀ ਚਿਤਾਵਨੀ ਦਿੱਤੀ ਹੈ।ਆਲ ਇੰਡੀਆ ਜਾਟ ਆਕਰਸ਼ਨ ਸੰਘਰਸ਼ ਕਮੇਟੀ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਲੀਦਾਨ ਦਿਵਸ ਮਨਾ ਰਹੀ ਹੈ।ਇਸ ਸਬੰਧ ਵਿੱਚ ਜਾਟਾਂ ਨੇ ਰੋਹਤਕਵਿੱਚ ਵੱਡਾ ਇਕੱਠਾ ਕੀਤਾ ਹੈ।ਦੂਜੇ ਪਾਸੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਸੂਬੇ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

WRITTEN BY