ਅੰਮ੍ਰਿਤਸਰ, 18 ਫਰਵਰੀ (ਸੁਨੀਲ ਗੁਪਤਾ)- ਬਚਪਨ ਨਾਲ ਜੁੜੀਆਂ ਮਾਨਸਿਕ ਬਿਮਾਰੀਆਂ ਆਮ ਤੌਰ ਤੇ ਨਵਜਾਤ ਦਿਨਾਂ ਵਿਚ, ਬਚਪਨ ਵਿਚ ਜਾਂ ਕਿਸ਼ੋਰਅਵਸਥਾ ਵਿਚ ਪਹਿਚਾਣ ਲਈਆਂ ਜਾਦੀਆਂ ਹਨ। ਬਚਪਨ ਦੇ ਵਿਕਾਰਾਂ ਨੂੰ ਸਿੱਖਣ ਦੀ ਯੋਗਿਤਾ ਨਾਲ ਜੁੜੇ ਵਿਕਾਰ ਅਤੇ ਵਿਕਾਸਪੂਰਕ ਵਿਕਾਰ ਦੀਆਂ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ। ਸਿੱਖਿਆ ਦੀ ਯੋਗਤਾ ਨਾਲ ਜੁੜੇ ਵਿਕਾਰਾਂ ਨੂੰ ਜਿਨਾਂ ਨੂੰ ਲਰਨਿੰਗ ਡਿਜ਼ੇਬਿਲਿਟੀ ਵੀ ਕਿਹਾ ਜਾਂਦਾ ਹੈ। ਇਹ ਉਨਾਂ ਵਿਕਾਰਾਂ ਦਾ ਇਕ ਸਪੈਕਟਮ ਹੈ ਜਿਵੇਂ ਕਿ ਡਿਸਲੈਕਸੀਆ, ਡਿਸਕੈਲਕੂਲੀਆ ਆਦਿ ਅਟੈਂਸ਼ਨ ਡੇਫਿਸਿਟ ਹਾਈਪਰ ਐਕਟੀਵਿਟੀ ਡਿਸਾਂਡਰ (ਏ ਡੀ ਐਚ ਡੀ) ਇਕ ਲਰਨਿੰਗ ਡਿਸਆਰਡਰ ਹੀ ਹੈ। ਵਿਕਾਸ ਨਾਲ ਜੁੜੇ ਵਿਕਾਰ ਉਹ ਨੇ ਜੋ ਬੱਚੇ ਦੇ ਵਿਕਾਸ ਦੇ ਪੜਾਅਵਾਂ ਵਿਚ ਸਾਹਮਣੇ ਆਉਂਦੇ ਹਨ। ਔਟਿਜ਼ਮ, ਦਿਮਾਗੀ ਲਕਵਾ, ਬੋਲਣ ਵਿਚ ਮੁਸ਼ਕਿਲ, ਮਾਨਸਿਕ ਮੰਦਤਾ ਵਿਕਾਸ ਨਾਲ ਜੁੜੇ ਵਿਕਾਰਾਂ ਵਿਚ ਗਿਣੇ ਜਾਂਦੇ ਹਨ। ਸਿੱਖਣ ਦੀ ਯੋਗਿਤਾ ਨਾਲ ਜੁੜੇ ਵਿਕਾਰ । ਡਿਸਗ੍ਰਾਫੀਆ ਇਕ ਨਾ ਲਿਖ ਪਾਉਣ ਦੀ ਅਯੋਗਿਤਾ ਹੈ ਅਤੇ ਇਹ ਇਕ ਦਿਮਾਗੀ ਬਿਮਾਰੀ ਦੇ ਰੂਪ ਵਿਚ ਪਾਈ ਜਾਂਦੀ ਹੈ। ਡਿਸਗ੍ਰਾਫੀਆ ਇਕ ਖਾਸ ਕਿਸਮ ਦੀ ਸਿੱਖਣ ਦੀ ਅਯੋਗਿਤਾ ਹੈ ਜੋ ਕਿ ਲਿਖਣ ਦੀ ਕੌਸ਼ਲਤਾ ਤੇ ਅਸਰ ਪਾਉਂਦੀ ਹੈ। ਡਿਸਕੈਲਕੂਲੀਆ ਸਿੱਖਣ ਨਾਲ ਜੁੜੀ ਇਕ ਖਾਸ਼ ਅਪੰਗਤਾ ਹੈ ਜਿਸ ਦੇ ਵਿਚ ਬੱਚਾ ਨੰਬਰਾਂ ਦੇ ਬਾਬਤ ਬੁਨਿਆਦੀ ਗੱਲਾਂ ਯਾਦ ਨਹੀਂ ਰੱਖ ਪਾਉਂਦਾ ਅਤੇ ਗਣਿਤ ਦੇ ਸਵਾਲਾਂ ਨੂੰ ਬੜੀ ਦੇਰ ਨਾਲ ਸਮਝਦਾ ਹੈ ਜਾਂ ਗਲਤ ਕਰਦਾ ਹੈ। ਡਿਸਲੈਕਸੀਆ ਪੜਨ ਲਿਖਣ ਦੇ ਨਾਲ ਜੁੜੀ ਇਕ ਖਾਸ ਅਪੰਗਤਾ ਹੈ ਜਿਸਦਾ ਅਸਰ ਪੜਨ ਅਤੇ ਭਾਸ਼ਾ ਨੂੰ ਸਮਝਣ ਅਤੇ ਵਰਤਨ ਵਿਚ ਪੈਂਦਾ ਹੈ। ਡਿਸਲੈਕਸੀਆ ਨਾਲ ਪੀੜਿਤ ਬੱਚਿਆਂ ਨੂੰ ਪੜਨ, ਲਿਖਣ, ਸਪੈ¦ਿਗ ਲਿਖਣ ਜਾਂ ਬੋਲਣ ਵਿਚ ਤੰਗੀ ਹੁੰਦੀ ਹੈ। ਅਟੈਂਸ਼ਨ ਡੇਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ ਏ ਡੀ ਐਚ ਡੀ ਦਿਮਾਗ ਦੇ ਤੰਤੂਆਂ ਨਾਲ ਜੁੜਿਆ ਇਕ ਵਿਕਾਰ ਹੈ ਜੋ ਸਿੱਖਣ, ਧਿਆਨ ਅਤੇ ਵਿਵਹਾਰ ਤੇ ਆਪਣਾ ਪ੍ਰਭਾਵ ਪਾਉਂਦਾ ਹੈ ਇਸ ਦੇ ਨਾਲ ਬੈਚੇਨੀ, ਹੋਸ਼ਪੂਰਣ ਵਿਵਹਾਰ, ਧਿਆਨ ਭਟਕਣਾ ਵਰਗੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ। ਏ ਡੀ ਐਚ ਡੀ ਨਾਲ – ਬੱਚੇ ਸਕੂਲ ਅਤੇ ਘਰ ਵਿਚ ਰੋਜ਼ ਦੇ ਕੰਮਾਂ ਵਿਚ ਧਿਆਨ ਨਹੀਂ ਲਾ ਪਾਉਂਦੇ।
ਵਿਕਾਸ ਨਾਲ ਜੁੜੇ ਵਿਕਾਰ- ਔਟਿਜ਼ਮ ਤੰਤੂ- ਅਪੰਗਤਾ ਹੈ ਜੋ ਦਿਮਾਗ ਦੇ ਸਹੀ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ। ਇਸ ਦੇ ਨਾਲ ਗੱਲ ਬਾਤ, ਸੰਚਾਰ, ਸਮਾਜਿਕ, ਕੰਮ ਅਤੇ ਵਿਵਹਾਰ ਤੇ ਅਸਰ ਪਹੁੰਚਦਾ ਹੈ।
ਮਾਨਸਿਕ ਮੰਦਤਾ- ਬੌਧਿਕ ਅਪੰਗਤਾ ਜਿਸਨੂੰ ਕਦੇ ਮਾਨਸਿਕ ਮੰਦਤਾ ਕਿਹਾ ਜਾਂਦਾ ਸੀ ਇਕ ਅਜਿਹੀ ਹਾਲਤ ਹੈ ਜਿਸਦੇ ਵਿਚ ਵਿਕਾਸ ਦੇ ਸਾਰੇ ਪਹਿਲੂਆਂ ਵਿਚ ਦੇਰੀ ਪਾਈ ਜਾਂਦੀ ਹੈ।
ਸਪੀਚ ਡਿਸਆਰਡਰ- ਆਪਣੀ ਵੱਧਦੀ ਉਮਰ ਨਾਲ ਬੱਚੇ ਵਾਕ ਅਤੇ ਭਾਸ਼ਾ ਦੇ ਕੌਸ਼ਲ ਹਾਸਿਲ ਕਰਦੇ ਨੇ ਪਰ ਕੁਝ ਬੱਚਿਆਂ ਵਿਚ ਬੋਲਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਡਾਊਨ ਸਿੰਡਰੋਮ ਇਕ ਅਨੂਵੰਸ਼ਿਕ ਜਾਂ ਕਰੋਮੋਜ਼ੋਮ ਜਨਿਤ ਵਿਕਾਰ ਹੈ ਅਤੇ ਇਹ ਇਕ ਜੀਵਨ ਭਰ ਚਲਣ ਵਾਲੀ ਹਾਲਤ ਹੈ ਜੋ ਸ਼ਰੀਰ ਦੇ ਵਿਚ ਕਰੋਮੋਜ਼ੋਮ ਦਾ ਇਕ ਵਾਧੂ ਜੋੜਾ ਬਣਨ ਦੇ ਨਾਲ ਹੁੰਦਾ ਹੈ। ਇਸ ਦੇ ਪ੍ਰਮੁੱਖ ਲੱਛਣ ਨੇ ਚਪਟਾ ਚੇਹਰਾ ਖਾਸਕਰ ਨੱਕ ਦੀ ਚਪਟੀ ਨੋਕ , ਉਪਰ ਨੂੰ ਝੁਕੀਆਂ ਹੋਈਆਂ ਅੱਖਾਂ, ਛੋਟੀ ਗਰਦਨ ਅਤੇ ਛੋਟੇ ਕੰਨ, ਮੂੰਹ ਤੋਂ ਬਾਹਰ ਨਿਕਲਦੀ ਰਹਿਣ ਵਾਲੀ ਜੀਭ, ਮਾਂਸਪੇਸ਼ੀਆ ਦੇ ਵਿਚ ਕਮਜ਼ੋਰੀ, ਢਿੱਲੇ ਜੋੜ ਅਤੇ ਲਚਕੀਲਾਪਨ, ਚੌੜੇ ਛੋਟੇ ਹੱਥ, ਹਥੇਲੀ ਵਿਚ ਇਕ ਲਕੀਰ, ਛੋਟਾ ਕੱਦ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਵਿਚ ਇਹ ਲੱਛਣ ਮੌਜੂਦ ਨੇ ਤੇ ਤੁਹਾਨੂੰ ਜਲਦ ਤੋਂ ਜਲਦ ਇਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਬੱਚਿਆਂ ਦੇ ਮਾਨਸਿਕ ਰੋਗਾਂ ਦੇ ਲਈ ਸਾਇਕੋਥੈਰੇਪੀ ਅਤੇ ਇਲਾਜ ਲਈ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ, ਸਕਾਈਟਰਿਸਟ ਜਾਂ ਸਾਇਕੋਲੋਜਿਸਟ ਨੂੰ ਮਿਲਣਾ ਚਾਹੀਦਾ ਹੈ। ਇਨ੍ਹਾਂ ਰੋਗਾਂ ਦਾ ਇਲਾਜ ਮੁੰਮਕਿਨ ਹੈ ਅਤੇ ਸਹੀ ਇਲਾਜ ਦੇ ਨਾਲ ਤੁਸੀ ਆਪਣੇ ਬੱਚੇ ਨੂੰ ਇਕ ਉਜਵਲ ਭਵਿੱਖ ਦੇ ਸਕਦੇ ਹੋ।
ਬੱਚਿਆਂ ਦੀਆਂ ਮਾਨਸਿਕ ਬਿਮਾਰੀਆਂ ਦਾ ਸਹੀ ਇਲਾਜ ਉਨ੍ਹਾਂ ਨੂੰ ਇਕ ਉਜਵਲ ਭਵਿੱਖ ਦੇ ਸਕਦੈ : ਡਾ. ਕੰਵਲਜੀਤ ਕੌਰ



