Skip to content
Independent perspectives. Global stories.
BREAKING

ਦਿੱਲੀ ਕਮੇਟੀ ਵੱਲੋਂ ਸੱਜਣ ਕੁਮਾਰ ਦੀ ਪਟੀਸ਼ਨ ਖਾਰਿਜ ਹੋਣ ਦਾ ਸਵਾਗਤ

Share this story

image ਨਵੀਂ ਦਿੱਲੀ- 1984 ਸਿੱਖ ਕਤਲੇਆਮ ਦੇ ਆਰੋਪੀ ਸੱਜਣ ਕੁਮਾਰ ਵੱਲੋਂ ਆਪਣੇ ਖਿਲਾਫ਼ ਚਲ ਰਹੇ ਇੱਕ ਮਾਮਲੇ ਵਿਚ ਸੁਣਵਾਈ ਕਰ ਰਹੇ ਸਿੱਖ ਜੱਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ’ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਦੇ ਖਾਰਿਜ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਹਾਈ ਕੋਰਟ ਦੀ ਜੱਜ ਗੀਤਾ ਮਿੱਤਲ ਅਤੇ ਪੀ.ਐਸ. ਤੇਜੀ ਵੱਲੋਂ ਮੈਰਾਥਨ ਸੁਣਵਾਈ ਤੋਂ ਬਾਅਦ ਸੱਜਣ ਕੁਮਾਰ ਦੀ ਪਟੀਸ਼ਨ ਨੂੰ ਖਾਰਿਜ ਕਰਨ ਨੂੰ ਸੱਚ ਦੀ ਜਿੱਤ ਦੱਸਿਆ ਹੈ।ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਧਰਮ ਦੇ ਆਧਾਰ ‘ਤੇ ਦਿੱਲੀ ਹਾਈ ਕੋਰਟ ਦੇ ਜੱਜ ਦੀ ਪੇਸ਼ੇ ਪ੍ਰਤੀ ਵਫਾਦਾਰੀ ਉੱਪਰ ਸਵਾਲ ਚੁੱਕ ਕੇ ਮਾਨਸਿਕ ਦਿਵਾਲੀਏਪਨ ਦੀ ਨੁਮਾਇਸ਼ ਕੀਤੀ ਸੀ।

WRITTEN BY