ਜਲੰਧਰ, 3 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕੌਮਾਂਤਰੀ ਮਿਆਰ ਦੀਆਂ ਟਾਇਰਾਂ ਅਤੇ ਟਿਊਬਾਂ ਦਾ ਨਿਰਮਾਣ ਕਰਨ ਵਾਲੀ ਜਲੰਧਰ ਦੀ ਪ੍ਰਸਿੱਧ ਕੋਹਿਨੂਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਨਿਪੁੰਨ ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ 70 ਫੀਸਦੀ ਉਤਪਾਦਨ ਜਰਮਨੀ, ਯੂਕੇ, ਜਾਪਾਨ, ਕੋਰੀਆ, ਸਿੰਗਾਪੁਰ, ਥਾਈਲੈਂਡ ਅਤੇ ਸਪੇਨ ਵਰਗੇ ਦੇਸ਼ਾਂ ਨੂੰ ਨਿਰਯਾਤ ਹੋ ਰਿਹਾ ਹੈ। ਇਸ ਉਦਯੋਗ ਨੂੰ ਸ੍ਰੀ ਨਿਪੁੰਨ ਦੇ ਪਿਤਾ ਜੀ ਸ੍ਰੀ ਐਸਪੀ ਜੈਨ ਨੇ ਸਥਾਪਿਤ ਕੀਤਾ ਸੀ। ਇਸ ਸਮੇਂ ਕੰਪਨੀ 28 ਇੰਚ ਤੋਂ ਲੈ ਕੇ 12 ਇੰਚ ਤੱਕ ਦੇ ਸਾਇਕਲ ਟਾਇਰ ਅਤੇ ਟਿਊਬਾਂ ਦੇ ਨਿਰਮਾਣ ਵਿੱਚ ਮੋਹਰੀ ਸਥਾਨ ਰੱਖਦੀ ਹੈ।
ਕੋਹਿਨੂਰ ਇੰਡੀਆ ਸਾਇਕਲ ਟਾਇਰਾਂ ਅਤੇ ਟਿਊਬਾਂ ਦੇ ਨਿਰਮਾਣ ’ਚ ਮੋਹਰੀ ਕੰਪਨੀ ਬਣੀ



