ਨਵੀਂ ਦਿ¤ਲ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨ¤ਤਮਸਤਕ ਹੋਣ ਦੌਰਾਨ ਇ¤ਕ ਆਮ ਸ਼ਰਧਾਲੂ ਵਾਂਗ ਜਿਸ ਤਰ੍ਹਾਂ ਨਾਲ ਸਿ¤ਖੀ ਸਿਧਾਂਤਾ ਪ੍ਰਤੀ ਆਪਣਾ ਸਮਰਪਣ ਦਿਖਾਇਆ ਹੈ ਉਹ ਕਾਬਿਲੇ ਤਾਰੀਫ਼ ਹੈ। ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਗ¤ਲਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਦੀ ਫੇਰੀ ਉਪਰੰਤ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂਧਾਮਾਂ ਦੇ ਦਰਸ਼ਨਾਂ ਲਈ ਵਿਦੇਸ਼ਾ ਤੋਂ ਰਾਸ਼ਟਰ ਪ੍ਰਮੁ¤ਖ ਅਕਸਰ ਦਿ¤ਲੀ ਵਿਖੇ ਆਉਂਦੇ ਰਹਿੰਦੇ ਹਨ ਪਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਅਤੇ ਨਤੀਜਿਆਂ ਨੂੰ ਸਮਝਣ ਪ੍ਰਤੀ ਜੋ ਉਤਸੁਕਤਾ ਦਿਖਾਈ ਹੈ ਉਹ ਪਹਿਲੇ ਕਿਸੇ ਵੀ ਵ¤ਡੇ ਆਗੂ ਵਿਚ ਉਨ੍ਹਾਂ ਨੂੰ ਨਜ਼ਰ ਨਹੀਂ ਆਈ।ਜੀ.ਕੇ. ਨੇ ਦ¤ਸਿਆ ਕਿ ਲੰਗਰ ਹਾਲ ਵਿਖੇ ਆਪ ਹ¤ਥੀ ਸੇਵਾ ਕਰਕੇ ਪ੍ਰਧਾਨ ਮੰਤਰੀ ਵ¤ਲੋਂ ਸਿ¤ਖ ਸਿਧਾਂਤਾ ਨੂੰ ਸੰਗਤੀ ਰੂਪ ਵਿਚ ਸਮਝਣਾ ਵੀ ਨਿਵੇਕਲੀ ਕੋਸ਼ਿਸ਼ ਸੀ। ਕਿਉਂਕਿ ਗੁਰੂਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਵੀ.ਆਈ.ਪੀ. ਵਿਦੇਸ਼ੀ ਸੈਲਾਨੀਆਂ ਦੀ ਧਾਰਮਿਕ ਯਾਤਰਾ ਅਕਸਰ ਦਰਬਾਰ ਹਾਲ ’ਚ ਮ¤ਥਾ ਟੇਕ ਕੇ ਸਿਰੋਪਾ ਪ੍ਰਾਪਤ ਕਰਨ ਉਪਰੰਤ ਸਮਾਪਤ ਹੋ ਜਾਂਦੀ ਸੀ।ਜੀ.ਕੇ. ਨੇ ਮੰਨਿਆ ਕਿ ਵਿਦੇਸ਼ਾਂ ਵਿਚ ਨਸ਼ਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿ¤ਖਾਂ ਲਈ ਉਸਾਰੂ ਭਾਈਚਾਰਕ ਮਾਹੌਲ ਸਿਰਜਣ ਦੀ ਦਿਸ਼ਾ ਵਿਚ ਪ੍ਰਧਾਨ ਮੰਤਰੀ ਦਾ ਅ¤ਧਾ ਘੰਟਾ ਗੁਰਦੁਆਰਾ ਸੀਸਗੰਜ ਸਾਹਿਬ ਕੰਪਲੈਕਸ ਵਿਚ ਰਹਿਣਾ ਅਹਿਮ ਕਦਮ ਸੀ ਕਿਉਂਕਿ ਪ੍ਰਧਾਨ ਮੰਤਰੀ ਨਾਲ ਮੌਜੂਦ ਵਿਦੇਸ਼ੀ ਮੀਡੀਆ ਇਸ ਖਬਰ ਨੂੰ ਆਪਣੇ ਦੇਸ਼ਾਂ ਵਿਚ ਪ੍ਰਸਾਰਿਤ ਕਰੇਗਾ।ਜਿਸ ਨਾਲ ਸਿ¤ਖਾਂ ਦਾ ਮਾਨ ਸਨਮਾਨ ਅਤੇ ਉਨ੍ਹਾਂ ਦੀ ਸਿਨਾਖਤ ਦਾ ਅਹਿਮ ਕਾਰਜ ਸਿਰੇ ਚੜ ਸਕੇਗਾ।ਪ੍ਰਧਾਨ ਮੰਤਰੀ ਦੀ ਧਰਮ ਪਤਨੀ ਬ੍ਰੋਨਾਘ ਕੀ ਨੇ ਵੀ ਇਸ ਮੌਕੇ ਸਿ¤ਖ ਇਤਿਹਾਸ ਨੂੰ ਸਮਝਣ ਵਿਚ ਗਹਿਰੀ ਦਿਲਚਸਪੀ ਦਿਖਾਈ।ਕਮੇਟੀ ਵ¤ਲੋਂ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਸਿਰੋਪਾਉ, ਸ਼ਾਲ, ਸ਼੍ਰੀ ਸਾਹਿਬ, ਧਾਰਮਿਕ ਪੁਸਤਕਾਂ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਮਾ¤ਡਲ ਭੇਂਟ ਕੀਤਾ ਗਿਆ। ਇਸ ਮੌਕੇ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਕੈਪਟਨ ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪਿੰਕੀ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ.ਪੀ., ਬੀਬੀ ਧੀਰਜ ਕੌਰ, ਜੀਤ ਸਿੰਘ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ ਵ¤ਲੋਂ ਪ੍ਰਧਾਨ ਮੰਤਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸ਼ੀਲਡ ਵੀ ਦਿ¤ਤੀ ਗਈ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵ¤ਲੋਂ ਵਿਖਾਈ ਗਈ ਧਾਰਮਿਕ ਸ਼ਰਧਾ ਭਾਵਨਾ ਦੀ ਸ੍ਰ. ਜੀ.ਕੇ. ਵੱਲੋਂ ਤਾਰੀਫ਼



