ਪਟਿਆਲਾ, 26 ਅਕਤੂਬਰ (ਪੀ.ਟੀ.)- ਬੀਤੇ ਕ¤ਲ ਸ਼ਹਿਰ ਦੇ ਮਨਜੀਤ ਨਗਰ ਦੀ ਗਲੀ ਨੰ. 3 ਵਿਚੋਂ ਅਗਵਾਹ ਕੀਤੇ ਗਏ ਫਿਲੌਰ ਪੁਲਸ ਅਕੈਡਮੀ ਦੇ ਡੀ. ਏ. ਲੀਗਲ ਜਸਪ੍ਰੀਤ ਸਿੰਘ ਦੇ ਪੁ¤ਤਰ 6 ਸਾਲਾ ਗੁਰਤੇਜਵੀਰ ਸਿੰਘ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਅਗਵਾਕਾਰਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗੁਰਤੇਜਵੀਰ ਸਿੰਘ ਦੇ ਅਗਵਾ ਹੋਣ ਤੋਂ ਬਾਅਦ ਪੁਲਸ ਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਵ¤ਖ-ਵ¤ਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਸਨ।ਦ¤ਸਣਯੋਗ ਹੈ ਕਿ ਬੀਤੇ ਦਿਨੀਂ ਦੋ ਮੋਟਰਸਾਈਕਲ ਸਵਾਰ ਪੰਜ ਵਿਅਕਤੀਆਂ ਵਲੋਂ ਛੇ ਸਾਲਾ ਗੁਰਤੇਜਵੀਰ ਨੂੰ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿਚ ਇਹ ਵੀ ਪਤਾ ਲ¤ਗਾ ਸੀ ਕਿ ਦੋਸ਼ੀ ਕਾਫੀ ਦੇਰ ਤੋਂ ਇਸ ਇਲਾਕੇ ਦੀ ਰੈਕੀ ਕਰ ਰਹੇ ਸਨ ਅਤੇ ਸ਼ਾਮ ਨੂੰ ਅਚਾਨਕ ਜਦੋਂ ਗੁਰਤੇਜਵੀਰ ਬਾਹਰ ਖੇਡ ਰਿਹਾ ਸੀ ਤਾਂ ਉਸ ਨੂੰ ਚੁ¤ਕ ਕੇ ਲੈ ਗਏ, ਜਿਸ ਬਾਰੇ ਉਸ ਦੇ ਸਾਥੀਆਂ ਨੇ ਘਰ ਵਾਲਿਆਂ ਨੂੰ ਜਾਣਕਾਰੀ ਦਿ¤ਤੀ ਸੀ।
ਪਟਿਆਲਾ ’ਚ ਅਗਵਾ ਬੱਚਾ ਪੁਲਿਸ ਵੱਲੋਂ ਬਰਾਮਦ



