Skip to content
Independent perspectives. Global stories.
BREAKING

ਪਿੰਡ ਕਾਲੀਆ ਵਿਖੇ ਸਾਬਕਾ ਪੰਚ ਵੱਲੋਂ ਗਰੀਬ ਲੜਕੀਆਂ ਲਈ ਚਲਾਈ ਗਈ ਸ਼ਗਨ ਸਕੀਮ

Share this story

ਬਰੇਟਾ, 18 ਅਗਸਤ (ਅਜੈਬ ਰੰਘੜਿਆਲ)- ਨੇੜੇ ਪੈਂਦੇ ਪਿੰਡ ਕਾਲੀਆ ਦੇ ਸਾਬਕਾ ਪੰਚ ਪਰਮਜੀਤ ਸਿੰਘ ਵੱਲੋਂ ਭਰੂਣ ਹੱਤਿਆ ਦੇ ਵਿਰੋਧ ਵਿੱਚ ਅਵਾਜ਼ ਉਠਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੇ ਪਿੰਡ ਕਾਲੀਆ ਵਿੱਚ ਗਰੀਬ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੀ ਹਰ ਲੜਕੀ ਨੂੰ 1100 ਰੁਪਿਆ ਜਣੇਪਾ ਸ਼ਗਨ ਵਜੋਂ ਅਤੇ 5100 ਰੁਪਿਆ ਗਰੀਬ ਲੜਕੀ ਦੇ ਵਿਆਹ ਸਮੇਂ ਸ਼ਗਨ ਵਜੋਂ ਦੇਣਗੇ। ਇਹ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਕਾਲੀਆ ਨੇ ਕਿਹਾ ਕਿ ਉਹਨਾਂ ਵੱਲੋਂ ਚਲਾਈ ਇਹ ਜਣੇਪਾ ਅਤੇ ਸ਼ਗਨ ਸਕੀਮ ਉਹ ਰਹਿੰਦੀ ਜਿੰਦਗੀ ਤੱਕ ਜਾਰੀ ਰੱਖਣਗੇ।
saganskeem
ਉਹਨਾਂ ਕਿਹਾ ਕਿ ਇਸ ਸਕੀਮ ਦਾ ਕਿਸੇ ਵੀ ਚੋਣ ਨਾਲ ਕੋਈ ਵੀ ਸੰਬੰਧ ਨਹੀਂ ਇਹ ਸਿਰਫ਼ ਸਮਾਜ ਸੇਵਾ ਨੂੰ ਸਮਰਪਿਤ  ਆਪਣੇ ਪਿੰਡ ਵਿੱਚ  ਭਰੂਣ ਹੱਤਿਆ ਨੂੰ ਖਤਮ ਕਰਣ ਲਈ ਚਲਾਈ ਗਈ ਹੈ ਤਾਂ ਕਿ ਪਿੰਡ ਵਿੱਚ ਗਰੀਬ ਪਰਿਵਾਰ ਵਿੱਚ ਜਨਮ ਲੈਣ ਵਾਲੀਆਂ ਲੜਕੀਆਂ ਨੂੰ ਮੇਰੇ ਪਿੰਡ ਦੇ ਗਰੀਬ ਲੋਕ ਆਪਣੇ ਸਿਰ ਉੱਪਰ ਬੋਝ ਨਾ ਸਮਝਣ।ਇਸ ਦੇ ਨਾਲ ਹੀ ਪਰਮਜੀਤ ਸਿੰਘ ਦੇ ਪਰਿਵਾਰ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਪਰਮਜੀਤ ਸਿੰਘ ਦੇ ਪਿਤਾ ਸੂਰਤ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਕਿਹਾ ਕਿ ਜਦ ਤੱਕ ਮੇਰੀ ਤੇ ਮੇਰੇ ਪਰਿਵਾਰ ਦੀ ਜਿੰਦਗੀ ਰਹੇਗੀ ਉਦਂੋਂ ਤੱਕ ਅਸੀਂ ਇਹ ਸਕੀਮ ਦਾ ਲੜ ਨਹੀਂ ਛੱਡਾਂਗੇ ਅਤੇ ਅਸੀਂ ਪੂਰਾ ਪਰਿਵਾਰ ਪਰਮਜੀਤ ਸਿੰਘ ਵੱਲੋਂ ਚਲਾਈ ਇਸ ਮੁਹਿੰਮ ਤੋਂ ਖੁਸ਼ ਹਾਂ।ਨਾਲ ਹੀ ਸਾਰੇ ਪਿੰਡ ਦੇ ਗਰੀਬ ਪਰਿਵਾਰਾਂ ਵਾਲੇ ਇਸ ਸਕੀਮ ਨੂੰ ਲੈ ਕੇ ਫੂਲੇ ਨਹੀਂ ਸਮ੍ਹਾਂ ਰਹੇ।ਜਿਕਰ ਹੈ ਕਿ ਇਹ ਸਕੀਮ ਇਸ ਤੋਂ ਪਹਿਲਾਂ ਪਿੰਡ ਦੇ 6-7 ਗਰੀਬ ਪਰਿਵਾਰ ਹਾਸਲ ਵੀ ਕਰ ਚੁੱਕੇ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਕਾਲੀਆ ਪ੍ਰਧਾਨ ਐਸ.ਯੂ.ਏ.ਪੀ ਵੀ ਮੌਜੂਦ ਸਨ।

WRITTEN BY