ਚੰਡੀਗੜ੍ਹ, 21 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅਮਰਿੰਦਰ-ਅਰਵਿੰਦ ਨੂੰ ਪੰਜਾਬੀ ਨੌਜਵਾਨਾਂ ਨੂੰ ਬਿਨਾਂ ਤੱਥ ਨਸ਼ੱਈ ਕਹਿਣ ਲਈ ਬਿਨਾਂ ਸ਼ਰਤ ਅਤੇ ਇਮਾਨਦਾਰੀ ਨਾਲ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ’ਸ਼ੈਤਾਨ ਬੰਦਿਆਂ’ ਨੇ ਗੁਰੂਆਂ ਦੀ ਧਰਤੀ ਦੇ ਨੌਜਵਾਨਾਂ ਨੂੰ ਨਸ਼ੱਈ ਕਹਿ ਕੇ ਉਨ੍ਹਾਂ ਦੀ ਸਾਖ ਨੂੰ ਬੁਰੀ ਤਰ੍ਹਾਂ ਖਰਾਬ ਕੀਤਾ ਹੈ ਅਤੇ ਅਜਿਹੇ ਵਿਚ ਵਿਸ਼ਵ ਪੱਧਰ ’ਤੇ ਪੰਜਾਬੀ ਨੌਜਵਾਨਾਂ ਦਾ ਅਕਸ ਖਰਾਬ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਵੱਲੋਂ ਕੀਤੇ ਗਏ ਇਸ ਨਾਮੁਆਫੀਯੋਗ ਬੱਜਰ ਗੁਨਾਹ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ ਕਿਉਂ ਕਿ ਅਜਿਹਾ ਜ਼ੁਰਮ ਆਪਣੇ ਭਰਾਵਾਂ ਤੇ ਭੈਣਾਂ ਨਾਲ ਕੋਈ ਕਰ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਦਰਅਸਲ ਅਮਰਿੰਦਰ ਅਤੇ ਅਰਵਿੰਦ ਆਪਣੀ ਸਰਕਸ ਦੇ ਬੈਂਡ ਮਾਸਟਰ ਰਾਹੁਲ ਗਾਂਧੀ ਸਮੇਤ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਇਹ ਵੀ ਸਭ ਨੂੰ ਪਤਾ ਹੈ ਕਿ ਇਨ੍ਹਾਂ ਦਾ ਸਾਥ ਵੀ ਅਜਿਹੇ ਬੰਦਿਆਂ ਨਾਲ ਹੈ ਜੋ ਪੰਜਾਬ ਵਿਰੋਧੀ ਹਨ ਅਤੇ ਇਹ ਦੋਵੇਂ ਵਾਰੋ-ਵਾਰੀ ਜਾਣਬੁੱਝ ਕੇ ਪੰਜਾਬੀ-ਪੰਜਾਬੀਆਂ ਨੂੰ ਬਦਨਾਮ ਕਰਕੇ ਮਾਣਹਾਨੀ ਕਰਦੇ ਰਹਿੰਦੇ ਹਨ। ਪੰਜਾਬ ਪੁਲਿਸ ਦੀ ਭਰਤੀ ਦੌਰਾਨ ਜਦੋਂ ਭਰਤੀ ਦੌਰਾਨ 3.75 ਲੱਖ ਨੌਜਵਾਨਾਂ ਦਾ ਡਰੱਗ ਟੈਸਟ ਕੀਤਾ ਗਿਆ ਅਤੇ ਸਿਰਫ 1.27 ਫੀਸਦੀ ਨੌਜਵਾਨ ਡਰੱਗ ਟੈਸਟ ਵਿਚ ਫੇਲ੍ਹ ਹੋਏ। ਇਸੇ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਨਸ਼ਾ ਤਸਕਰਾ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਪੰਜਾਬ ਉਨ੍ਹਾਂ ਮੋਹਰੀ ਸੂਬਿਆਂ ਵਿਚ ਅੱਵਲ ਹੈ ਜੋ ਨਸ਼ਾ ਤਸਕਰਾ ਖਿਲਾਫ ਸਭ ਤੋਂ ਸਖਤ ਕਾਰਵਾਈ ਕਰਦੇ ਹਨ।
ਅਮਰਿੰਦਰ-ਅਰਵਿੰਦ ਪੰਜਾਬੀ ਨੌਜਵਾਨਾਂ ਤੋਂ ਮੁਆਫੀ ਮੰਗਣ : ਸੁਖਬੀਰ ਬਾਦਲ



