ਬਠਿੰਡਾ, 20 ਅਕਤੂਬਰ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਪਿਛਲੇ ਦਿਨੀਂ 18 ਅਕਤੂਬਰ ਨੂੰ ਤਕਰੀਬਨ ਸਾਢੇ ਚਾਰ ਵਜੇ ਮੋਗਾ ਵਿਖੇ ਮੇਨ ਚੌਂਕ ਵਿੱਚ ਇੱਕ ਨੀਤੀ ਬੱਤੀ ਲੱਗੀ ਅਲਟੋ ਕਾਰ ਜਿਸ ਤੇ ਪੀਬੀ 30ਜੀ-4243 ਨੰਬਰ ਲੱਗਿਆ ਹੋਇਆ ਸੀ ਉਸ ਵਿੱਚ ਬੈਠਾ ਵਿਅਕਤੀ ਆਪਣੇ ਆਪ ਨੂੰ ਈ.ਟੀ.ਓ. ਐਕਸਾਈਜ਼ ਲੁਧਿਆਣਾ ਦੱਸ ਰਿਹਾ ਸੀ ਬਾਅਦ ਵਿੱਚ ਪਤਾ ਕਰਨ ਤੇ ਜਿਸ ਦਾ ਨਾਮ ਨਵਜੀਤ ਸਿੰਘ ਸਾਹਮਣੇ ਆਇਆ। ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਬਠਿੰਡਾ ਵੈੱਲਫੇਅਰ ਅਤੇ ਵਿਕਾਸ ਮੰਚ ਰਜਿ. ਦੇ ਮੁੱਖ ਸਰਪ੍ਰਸਤ ਪਿਰਥੀਪਾਲ ਸਿੰਘ ਜਲਾਲ ਮਾਲਕ ਜਲਾਲ ਬੱਸ ਸਰਵਿਸ ਬਠਿੰਡਾ ਨੇ ਦੱਸਿਆ ਕਿ ਉਹਨਾਂ ਦੀ ਇੱਕ ਬੱਸ ਮੋਗਾ ਵਿਖੇ ਜਾ ਰਹੀ ਸੀ ਜਿਸ ਦੇ ਪਿੱਛੇ ਉਕਤ ਵਿਅਕਤੀ ਅਲਟੋ ਕਾਰ ਲੈਕੇ ਆ ਰਿਹਾ ਸੀ, ਆਈ.ਟੀ.ਆਈ. ਮੋਗਾ ਤੋਂ ਅੱਗੇ ਸ਼ਹਿਰ ਵੱਲ ਸੜਕ ਤੇ ਪ੍ਰੀਮਿਕਸ ਪੈਂਦੀ ਹੋਣ ਕਾਰਨ ਸੜਕ ਦਾ ਇੱਕ ਪਾਸਾ ਹੀ ਚੱਲ ਰਿਹਾ ਸੀ ਜਿਸ ਕਾਰਨ ਕਾਫੀ ਜਾਮ ਲੱਗਿਆ ਹੋਇਆ ਸੀ। ਡਰਾਈਵਰ ਵੱਲੋਂ ਜਗਾ ਖਾਲੀ ਨਾ ਹੋਣ ਕਾਰਨ ਅਤੇ ਤਿਉਹਾਰ ਕਰਕੇ ਸ਼ਹਿਰ ਵਿੱਚ ਕਾਫੀ ਭੀੜ ਕਾਰਨ ਲਗਭਗ 100 ਮੀਟਰ ਤੱਕ ਸਾਈਡ ਨਹੀਂ ਦਿੱਤੀ ਜਾ ਸਕੀ, ਸੜਕ ਖਾਲੀ ਹੋਣ ਤੇ ਡਰਾਈਵਰ ਨੇ ਉਕਤ ਕਾਰ ਨੂੰ ਅੱਗੇ ਲੰਘਾ ਦਿੱਤਾ ਤਾਂ ਉਕਤ ਕਾਰ ਵਾਲੇ ਈ.ਟੀ.ਓ. ਸਾਹਿਬ ਜੋ ਕਿ ਕਾਰ ਨੂੰ ਖੁਦ ਹੀ ਚਲਾ ਰਿਹਾ ਸੀ ਅਤੇ ਇੱਕਲਾ ਹੀ ਸੀ ਨੇ ਅੱਗੇ ਮੇਨ ਚੌਂਕ ਕੋਲ ਜਾਕੇ ਕਾਰ ਨੂੰ ਬੱਸ ਅੱਗੇ ਖੜੀ ਕਰਕੇ ਬੱਸ ਰੋਕ ਲਈ ਅਤੇ ਈ.ਟੀ.ਓ. ਸਾਹਿਬ ਵੱਲੋਂ ਆਪਣੇ ਮੋਬਾਇਲ ਤੋਂ ਟੈਲੀਫੋਨ ਕਰਨ ਤੇ ਤਿੰਨ ਮੋਟਰਸਾਈਕਲਾਂ ਉਪਰ ਛੇ ਅਣਪਛਾਤੇ ਵਿਅਕਤੀ ਆ ਗਏ ਜਿਹਨਾਂ ਕੋਲ ਮਾਰੂ ਹਥਿਆਰ ਸਨ। ਬੱਸ ਵਿੱਚ ਸਵਾਰ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਫੀ ਗੁੰਡਾਗਰਦੀ ਅਤੇ ਕੁੱਟਮਾਰ ਕੀਤੀ। ਬਾਅਦ ਵਿੱਚ ਪਤਾ ਲੱਗਿਆ ਕਿ ਉਕਤ ਵਿਅਕਤੀ ਸ਼ਰਾਬ ਮਾਫੀਆ ਦੀ ਗੁੰਡਾ ਬ੍ਰਿਗੇਡ ਦੇ ਮੈਂਬਰ ਸਨ ਨੇ ਸਾਡੇ ਡਰਾਈਵਰ ਰਵੇਲ ਸਿੰਘ ਅਤੇ ਕੰਡਕਟਰ ਲਵਪ੍ਰੀਤ ਨੂੰ ਬੱਸ ਵਿੱਚ ਚੜ•ਕੇ ਖਿੱਚ ਕੇ ਥੱਲੇ ਲਾਹ ਲਿਆ ਅਤੇ ਕਾਫੀ ਕੁੱਟਮਾਰ ਕੀਤੀ। ਈ.ਟੀ.ਓ. ਸਾਹਿਬ ਨੇ ਡਿੱਗੇ ਪਏ ਡਰਾਈਵਰ ਕੰਡਕਟਰ ਦੇ ਠੁੱਡੇ ਮਾਰੇ ਜਿਸ ਕਾਰਨ ਕੰਡਕਟਰ ਦੀ ਅੱਖ ਤੇ ਸੱਟ ਲੱਗੀ। ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਇਹ ਸਾਰੇ ਗੁੰਡਾ ਬ੍ਰਿਗੇਡ ਅਤੇ ਈ.ਟੀ.ਓ. ਸਾਹਿਬ ਬੱਸ ਨੂੰ ਘੇਰਕੇ ਥਾਣੇ ਲੈ ਗਏ।ਥਾਣੇ ਜਾਕੇ ਈ.ਟੀ.ਓ. ਸਾਹਿਬ ਨੇ ਆਪਣੀ ਅਫਸਰਸ਼ਾਹੀ ਦਾ ਰੋਹਬ ਪਾਉਂਦਿਆਂ ਪੁਲਿਸ ਤੇ ਦਬਾਅ ਪਾਕੇ ਡਰਾਈਵਰ ਕੰਡਕਟਰ ਤੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਵਾ ਲਏ।ਬੱਸ ਦੇ ਮਾਲਕ ਸ. ਜਲਾਲ ਨੇ ਦੱਸਿਆ ਕਿ ਜਦੋਂ ਮੈਂ ਸਿਟੀ-1 ਥਾਣਾ ਮੋਗਾ ਵਿਖੇ ਥਾਣੇਦਾਰ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਰਾਜ਼ੀਨਾਮਾ ਹੋ ਗਿਆ ਹੈ।
ਨੀਲੀ ਬੱਤੀ ਅਤੇ ਸ਼ਰਾਬ ਮਾਫੀਆ ਦੀ ਸ਼ਰੇਆਮ ਗੁੰਡਾਗਰਦੀ



