Skip to content
Independent perspectives. Global stories.
BREAKING

ਤਹਿਸੀਲ ਪੱਧਰੀ ਐਥਲੈਟਿਕਸ ਮੁਕਾਬਲੇ ’ਚ ਖਾਲਸਾ ਸਕੂਲ ਦੀ ਰਹੀ ਝੰਡੀ

Share this story

image ਫਿਰੋਜ਼ਪੁਰ, 20 ਅਕਤੂਬਰ (ਮਨੋਹਰ ਲਾਲ)- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਚੌਕ ਮਹਿਤਾ ਜੀ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੀਨੀ. ਸੈਕੰਡਰੀ ਸਕੂਲ ਬੁਰਜ਼ ਮੱਖਣ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਏ ਗਏ ਤਹਿ. ਪੱਧਰੀ ਐਥਲੈਟਿਕਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ 100 ਮੀਟਰ ਦੌੜ, 400 ਮੀਟਰ ਦੋੜ, 800 ਮੀ. ਦੌੜ, ਗੋਲਾ ਸੁੱਟਣਾ, ¦ਮੀ ਛਾਲ, ਜੈਵਲਿਨ ਥੋ ਆਦਿ ਮੁਕਾਬਲੇ ਕਰਵਾਏ ਗਏ। ਸੰਤ ਕਰਤਾਰ ਸਿੰਘ ਸਕੂਲ ਦੇ ਬੱਚਿਆ ਨੇ 14 ਸਾਲ ਗਰੁੱਪ ਵਿਚੋ ਖੁਸ਼ਪ੍ਰੀਤ ਕੌਰ ਨੇ ਗੋਲਾ ਸੁੱਟਣ ਵਿਚ ਦੂਜਾ, ਸਥਾਨ ਅਰਸ਼ਦੀਪ ਕੌਰ ਨੇ ¦ਮੀ ਛਾਲ ਵਿਚੋ ਦੂਜਾ ਸਥਾਂਨ ਐਤ ਰਾਜਦੀਪ ਸਿੰਘ ਨੇ 100 ਮੀ. ਦੌੜ ਵਿਚੋ ਦੂਜਾ ਸਥਾਨ ਪ੍ਰਾਪਤ ਕੀਤਾ । 17 ਸਾਲ ਗਰੁੱਪ ਵਿਚ ਅਮ੍ਰਿਤਪਾਲ ਸਿੰਘ ਨੇ 100 ਮੀ. ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। 19 ਸਾਲ ਗਰੁੱਪ ਵਿਚ ਰਮਨਦੀਪ ਕੌਰ ਨੇ 400 ਮੀਟ. ਦੌੜ ਵਿਚ ਤੀਜਾ ਸਥਾਨ , ਦਵਿੰਦਰ ਸਿੰਘ ਨੇ 400 ਮੀ. ਦੌੜ ਵਿਚ ਦੂਜਾ ਅਤੇ 800 ਮੀ. ਦੌੜ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਵੀਰਪਾਲ ਸਿੰਘ ਨੇ ਜੇਤੂ ਬੱਚਿਆ ਨੂੰ ਵਧਾਈ ਦਿਤੀ।

WRITTEN BY