ਗਿੱਦੜਬਾਹਾ, 19 ਅਕਤੂਬਰ (ਦਵਿੰਦਰ ਬਾਘਲਾ)- ਇਥੋਂ ਨਜ਼ਦੀਕ ਪਿੰਡ ਮੱਲਣ ਦੇ ਇਤਿਹਾਸਿਕ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਬੁੱਢਾ ਦਲ ਧੜੇ ਵਿਚਕਾਰ ਕਬਜੇ ਨੂੰ ਲੈ ਕੇ ਲੜਾਈ ਹੋਈ। ਮਿਲੀ ਜਾਣਕਾਰੀ ਅਨੂਸਾਰ ਨੈਬ ਸਿੰਘ ਪੁੱਤਰ ਨਰ ਸਿੰਘ ਨੇ ਬੀਤੀ ਰਾਤ ਮੱਖਣ ਸਿੰਘ ਜੋ ਪਿਛਲੇ ਸਮੇਂ ਤੋ ਗੁਰਦੁਆਰਾ ਦੀ ਸਾਂਭ ਸੰਭਾਲ ਕਰ ਰਹੇ ਹਨ, ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿਚ ਜਖਮੀ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਵਿਚੋ ਕੱਢ ਦਿੱਤਾ ਅਤੇ ਗੁਰਦੁਆਰਾ ਰਾਮਸਰ ਸਾਹਿਬ ਤੇ ਕਬਜਾ ਕਰ ਲਿਆ। ਅੱਜ ਸਵੇਰੇ ਕਰੀਬ 200 ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕੀਤਾ। ਇਸ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਿਨ੍ਹਾ ਵਿਚ ਮ੍ਰਿਤਕਾਂ ਦੀ ਪਹਿਚਾਣ ਨਾਇਬ ਸਿੰਘ ਪੁੱਤਰ ਨਰ ਸਿੰਘ ਵਾਸੀ ਮੱਲਣ, ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ (ਦਾਦਾ-ਪੋਤਾ) ਹਨ, ਅਮ੍ਰਿਤਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਸਹਿਣਾਖੇੜਾ ਵਜੋ ਹੋਈ ਹੈ। ਜਖਮੀਆਂ ਵਿਚ ਹਰਪ੍ਰੀਤ ਸਿੰਘ ਪੁੱਤਰ ਧਰਮਦੇਵ ਸਿੰਘ ਰੋਪੜ, ਸੋਨੂੰ ਪੁੱਤਰ ਮੰਦਰ ਅਜਾਲਦੀ, ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾੜੀ, ਹਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਭੈਣੀ ਫੱਤਾ, ਨਿਰਮਲ ਸਿੰਘ, ਜਗਸੀਰ ਸਿੰਘ ਪੁੱਤਰ ਬੋਗਾ ਸਿੰਘ ਭੈਣੀ ਸਖਤ ਜਖਮੀ ਹੋ ਗਏ ਜਿਨ੍ਹਾ ਨੂੰ ਸਿਵਲ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ। ਇਸ ਮੌਕੇ ਪੁੱਜੇ ਐਸ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਹਨਾਂ ਦੋਵੇ ਧੜਿਆ ਦਾ ਆਪਸੀ ਪੁਰਾਣਾ ਝਗੜਾ ਚੱਲ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਹੋਇਆ, ਪੁਲਸ ਵੱਲੋਂ ਲਾਸਾਂ ਕਬਜੇ ਵਿਚ ਲੈ ਕੇ ਜਾਂਚ ਅਰੰਭ ਕਰ ਦਿੱਤੀ ਗਈ ਹੈ, ਗੁਰਦੁਆਰਾ ਰਾਮਸਰ ਸਾਹਿਬ ਵਿਚ ਖੜੀਆਂ ਦੋ ਗੱਡੀਆਂ ਨੂੰ ਵੀ ਅੱਗ ਲਾਈ ਗਈ। ਇਸ ਮੌਕੇ ਐਸ ਐਸ ਪੀ ਦੇ ਨਾਲ ਡੀ ਐਸ ਪੀ ਗੋਬਿੰਦਰ ਸਿੰਘ ਗਿੱਦੜਬਾਹਾ, ਡੀ ਐਸ ਪੀ ਹਰਮੀਕ ਸਿੰਘ ਦਿਓਲ ਮੁਕਤਸਰ, ਐਸ ਐਚ ਓ ਸੁਖਦੇਵ ਸਿੰਘ ਕੋਟਭਾਈ ਸਮੇਤ ਭਾਰੀ ਪੁਲਸ ਫੋਰਸ ਮੌਜੂਦ ਸੀ। ਉਕਤ ਘਟਨਾ ਨੂੰ ਅੰਜਾਮ ਸਵੇਰੇ ਕਰੀਬ 10:00 ਵਜੇ ਦਿੱਤਾ ਗਿਆ, ਕਤਲ ਕਰਨ ਵਾਲੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਪੁਿਲਸ ਅਸਲਾ, ਚੱਲੇ ਕਾਰਤੂਸ ਆਦਿ ਦੀ ਜਾਂਚ ਵਿਚ ਜੁੱਟ ਗਈ। ਪੁਿਲਸ ਵੱਲੋਂ ਧਾਰਾ 302/307/427/506/148/149 ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਗੋਲੀ ਚੱਲੀ, 3 ਮੌਤਾਂ



