ਬਠਿੰਡਾ, 17 ਅਗਸਤ (ਅਵਤਾਰ ਸਿੰਘ ਕੈਂਥ, ਵੀਰ ਸਿੰਘ ਕਾਲਾ)-ਸਥਾਨਕ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤ੍ਰਿਲੋਚਨ ਸਿੰਘ ਜੋੜਾ ਨਿਵਾਸੀ ਗਣੇਸਾ ਬਸਤੀ ਬਠਿੰਡਾ ਨੇ ਦੱਸਿਆਂ ਕਿ 15 ਅਗਸਤ ਦੀ ਰਾਤ ਇੱਕ ਲੜਕਾ ਉਸਦੀ ਦੁਕਾਨ ਵਿੱਚ ਨਵੀ ਬਸਤੀ ਗਲੀ ਨੰਬਰ 6 ਵਿੱਚ ਆਇਆ ਅਣਜਾਣੇ ਨੋਜਵਾਨ ਉਸਦੀ ਦੁਕਾਨ ਵਿੱਚ ਵੜ ਗਏ ਅਤੇ ਉਸਨੂੰ ਧੱਕਾ ਮਾਰਕੇ ਇੱਕ ਬੈਗ ਖੋਹ ਕੇ ਫਰਾਰ ਹੋ ਗਿਆ।

ਦੋਸ਼ੀ ਆਪਣੇ ਦੋ ਦੋਸਤਾ ਦੇ ਨਾਲ ਮੋਟਰਸਾਇਕਲ ਤੇ ਸਵਾਰ ਹੋਕੇ ਫਰਾਰ ਹੋ ਗਿਆ ਉੱਧਰ ਲੋਕਾਂ ਨੇ ਪੁਲਿਸ ਦੇ ਦੇਰ ਨਾਲ ਪਹੁੰਚਣ ਤੇ ਜੀ. ਟੀ ਰੋਡ ਤੇ ਜਾਮ ਲਗਾ ਕੇ ਪੁਲਿਸ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਬੈਗ ਵਿੱਚ 2 ਲੱਖ ਰੁਪਏ ਨਗਦ ਤੇ 2 ਲੱਖ ਦੇ ਕਰੀਬ ਰਿਪੇਅਰ ਵਾਲੇ ਮੋਬਾਇਲ ਸਨ। ਪੁਲਿਸ ਨੇ ਇਸ ਸਬੰਧ ਵਿੱਚ ਆਣਜਾਣੇ ਲੋਕਾਂ ਦੇ ਖਿਲਾਫ ਧਾਰਾ 382,34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲੱਖਾਂ ਦੀ ਲੁੱਟ ਕਾਰਨ ਜਨਤਾ ‘ਚ ਰੋਸ ਉਪਜਿਆ



