ਮੇਰਠ, 17 ਅਗਸਤ (ਪੀ.ਟੀ.)- ਉੱਤਰ ਪ੍ਰਦੇਸ਼ ਦੇ ਮੇਰਠ ਜਿਲ੍ਹੇ ਦੇ ਪਿੰਡ ਮਵੀਮੀਰਾ ‘ਚ ਕਬਰਸਤਾਨ ਦੇ ਵਿਚਕਾਰ ਤੋਂ ਜਾਣ ਵਾਲੇ ਰਸਤੇ ਨੂੰ ਲੈ ਕੇ ਦੋ ਧਿਰਾਂ ‘ਚ ਆਪਸ ‘ਚ ਝਗੜਾ ਹੋ ਗਿਆ। ਜਿਸ ‘ਚ ਇਕ ਮਹਿਲਾਂ ਸਮੇਤ 2 ਲੋਕ ਜ਼ਖਮੀ ਹੋ ਗਏ। ਇਸ ਹਿੰਸਕ ਝੜਪ ਦੇ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਸਰੇ ‘ਤੇ ਪਥਰਾਅ ਦੇ ਨਾਲ ਨਾਲ ਗੋਲਾਬਾਰੀ ਵੀ ਕੀਤੀ। ਘਟਨਾ ਦੇ ਬਾਅਦ ਇਲਾਕੇ ‘ਚ ਤਨਾਅ ਨੂੰ ਦੇਖਦੇ ਹੋਏ ਘਟਨਾ ਵਾਲੇ ਸਥਾਨ ਅਤੇ ਨਜ਼ਦੀਕੀ ਪਿੰਡਾ ‘ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਪੁਲਿਸ ਨੇ ਇਸ ਹਿੰਸਕ ਸੰਘਰਸ਼ ‘ਚ ਸ਼ਾਮਲ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਥਿਤੀ ਫਿਲਹਾਲ ਸ਼ਾਂਤ ਹੈ।



