Skip to content
Independent perspectives. Global stories.
BREAKING

ਪਰਾਲੀ ਨਾ ਫੂਕਣ ਅਤੇ ਪਟਾਕੇ ਨਾ ਚਲਾਉਣ ਸਬੰਧੀ ਜਾਗਰੂਕ ਕਰਨ ਲਈ ਕੱਢੀ ਮੋਟਰਸਾਈਕਲ ਰੈਲੀ

Share this story

image ਪਟਿਆਲਾ, 10 ਅਕਤੂਬਰ (ਪ੍ਰੇਮ ਵਧਵਾ)- ਵੈਲਫੇਅਰ ਯੂਥ ਕਲੱਬ ਦੀਪ ਨਗਰ, ਸ਼ਹੀਦ-ਏ-ਆਜ਼ਮ ਵੈਲਫੇਅਰ ਕਲੱਬ ਚਲੈਲਾ, ਯੂਥ ਪਾਵਰ ਵੈਲਫੇਅਰ ਕਲੱਬ ਹਰਦਾਸਪੁਰ, ਰਾਣੀ ਝਾਸੀ ਮਹਿਲਾ ਸ਼ਕਤੀ ਕਲੱਬ, ਯੂਥ ਕਲੱਬ ਰੌਂਗਲਾ, ਯੂਥ ਕਲੱਬ ਸਿੱਧੂਵਾਲ, ਯੂਥ ਕਲੱਬਰੋੜੇਵਾਲ, ਯੂਥ ਕਲੱਬਜ਼ ਆਰਗੇਨਾਈਜੇਸ਼ਨ ਸਬੰਧਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਫੂਕਣ ਅਤੇ ਲੋਕਾਂ ਨੂੰ ਤਿਉਹਾਰਾਂ ਮੌਕੇ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨ ਲਈ ਮੋਟਰਸਾਈਕਲ ਰੈਲੀ ਭਾਦਸੋਂ ਰੋਡ ਤੋਂ ਕੱਢੀ ਗਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਟੇਟ ਯੂਥ ਐਵਾਰਡੀ ਪਰਮਿੰਦਰ ਭਲਵਾਨ ਕੋਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਸ਼ਿਰਕਤ ਕੀਤੀ। ਇਸ ਮੌਕੇ ਪਰਮਿੰਦਰ ਭਲਵਾਨ ਨੇ ਕਿਹਾ ਕਿ ਹਰ ਸਾਲ ਜੀਰੀ ਦੇ ਸੀਜਨ ਵਿਚ ਫਸਲ ਕੱਟਣ ਤੋਂ ਬਾਅਦ ਜੀਰੀ ਦੇ ਫੂਸ ਨੂੰ ਕਿਸਾਨਾਂ ਵੱਲੋਂ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਕਾਰਨ ਅਨੇਕਾਂ ਜ਼ਹਿਰੀਲੀਆਂ ਗੈਸਾਂ ਨਾਲ ਬੀਮਾਰੀਆਂ ਫੈਲਦੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਨੌਜਵਾਨ ਪੀੜੀ ਅਤੇ ਲੋਕਾਂ ਨੂੰ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਮੌਕੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਲਈ ਅਪੀਲ ਕੀਤੀ। ਇਸ ਮੋਟਰਸਾਈਕਲ ਰੈਲੀ ਨੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਮੱਖਣ ਰੋਂਗਲਾ, ਗੁਰਧਿਆਨ ਬਖਸ਼ੀਵਾਲਾ, ਲੱਕੀ ਹਰਦਾਸਪੁਰ, ਹਰਵਿੰਦਰ ਚਲੈਲਾ, ਸਵਰਨ ਰੋੜੇਵਾਲ, ਬਿੱਲਾ ਸਿੱਧੂਵਾਲ, ਸਤਿਗੁਰੂ ਸ਼ੇਰ ਗਿੱਲ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਪਟਿਆਲਾ, ਮੰਗਤ ਸਿੰਘ ਡਕੌਂਦਾ, ਗੁਰਪ੍ਰੀਤ ਗੁਣੀਆਮਾਜਰਾ, ਸਤਿਗੁਰੂ ਭੂਤਗੜ੍ਹ, ਲਵਪ੍ਰੀਤ ਪਾਤੜਾਂ, ਗੁਰਵਿੰਦਰ ਕੱਲਰਭੈਣੀ, ਰਾਜੂ ਨਲੀਨਾ, ਕਾਕਾ ਸਿੱਧੂਵਾਲ, ਬੂਟਾ ਖਲੀਫੇਵਾਲ, ਸਰਨਵੀਰ ਰੀਠਖੇੜੀ ਆਦਿ ਹਾਜ਼ਰ ਸਨ।

WRITTEN BY