ਮਾਨਸਾ, 10 ਅਕਤੂਬਰ (ਜੀਵਨ ਕ੍ਰਾਂਤੀ)- ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਿਖੇ ਇੱਕ ਗਰੀਬ ਕਿਸਾਨ ਵੱਲੋਂ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਸਾਨ ਬਲਜੀਤ ਸਿੰਘ ਉਮਰ 30 ਸਾਲ (ਕੁਆਰਾ ਸੀ) ਪਿਤਾ ਤੇਜਾ ਸਿੰਘ ਨੇ ਆਪਣੇ ਖੇਤ ਵਿੱਚ ਪਈ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਚਾਰ ਭਰਾ ਸਨ ਜਿਸ ਵਿੱਚੋਂ ਇੱਕ ਨੇ ਪਹਿਲਾ ਕਰੀਬ 3 ਸਾਲ ਪਹਿਲਾ ਖੁਦਕੁਸ਼ੀ ਕਰ ਲਈ ਸੀ। ਪਰ ਕਰਜੇ ਦੀ ਪੰਡ ਹੋਰ ਵੀ ਭਾਰੀ ਹੁੰਦੀ ਗਈ ਤੇ ਬਲਜੀਤ ਸਿੰਘ ਕਰਜੇ ਦੇ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਕਰੀਬ 2.5 ਏਕੜ ਜਮੀਨ ਦਾ ਮਾਲਕ ਸੀ ਜੋ ਕਿ ਖੇਤੀ ਵਿੱਚੋਂ ਆਏ ਸਾਲ ਘਾਟਾ ਪੈ ਰਿਹਾ ਸੀ। ਆਪਣੇ ਪਿੱਛੇ ਬਜ਼ੁਰਗ ਮਾਂ ਤੇ ਬਾਪ ਅਤੇ ਦੋ ਭਰਾ ਛੱਡ ਗਿਆ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ, ਜਰਨੈਲ ਸਿੰਘ ਖਿਆਲਾ, ਗੁਰਦੀਪ ਸਿੰਘ ਭੱਪਾ ਖਿਆਲਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਨੂੰ ਕਰਜੇ ਤੋਂ ਮੁਕਤ ਕੀਤਾ ਜਾਵੇ ਅਤੇ ਪੰਜ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ।
ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਖੁਦਕੁਸ਼ੀ



