ਧਨੌਲਾ, 10 ਅਕਤੂਬਰ, (ਸਰਾਜ਼ ਘਨੌਰ/ਇਕਬਾਲ ਨਹਿਲ)- ਦੇਸ਼ ਭਗਤਾਂ ਤੇ ਸੋਨੋ ਦੀ ਚਿੜੀ ਤੋ ਜਾਣੇ ਜਾਂਦੇ ਪੰਜਾਬ ਨੂੰ ਅੱਜ ਬਾਦਲਾਂ ਦੀ ਚੁਗਲ ਂ’ਚੋ ਬਚਾਉਣ ਲਈ ਤੁਹਾਡੀ ਲੋੜ ਹੈ। ਇਹ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਾਗਰਸ਼ ਪਾਰਟੀ ਵੱਲੋਂ ਵਿੱਢੀ ਮੁਹਿੰਮ ਪੰਜਾਬ ਬਚਾਉ, ਕੈਪਟਨ ਲਿਆਉ ਤਹਿਤ ਧਨੌਲਾ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਦੇ ਲੀਡਰਾਂ ਦੀ ਗੱਲ ਕਰਦਿਆ ਕਿਹਾ ਕਿ ਤੋਤੇ ਚੂਰੀ ਖਾਂਧੇ ਤਾ ਦੇਖੇ ਸੀ ਪਰ 30 ਹਜਾਰ ਕਰੋੜ ਦੀ ਦਵਾਈ ਖਾਂਧੇ ਪਹਿਲੀ ਵਾਰ ਵੇਖੇ ਗਏ । ਭੱਠਲ ਨੇ ਕਿਹਾ ਕਿ ਅਕਾਲੀ ਸਰਕਾਰ ਅਲੀ ਬਾਬਾ ਚਾਲ੍ਹੀ ਚੋਰ ਵਾਲੀ ਸਰਕਾਰ ਹੈ ਜਿਸ ਵਿੱਚ ਸਾਰੇ ਹੀ ਘਰ ਦੇ ਮੈਂਬਰ ਹਨ ਜੋ ਚੋਰਾਂ ਵਾਗੂ ਪੰਜਾਬ ਦੇ ਅੰਨਦਾਦਾ ਕਿਸਾਨ ਤੇ ਮਜਦੂਰ ਨੂੰ ਰੇਤ ਮਾਫੀਆਂ, ਨਸਾਂ ਮਾਫ਼ੀਆਂ ਅਤੇ ਹੋਰ ਘੁੰਨ ਵਾਗੂ ਖਾਂ ਰਹੇ ਹੈ । ਉਨ੍ਹਾਂ ਕਿਹਾ ਕਿ ਹੁਣ ਅਕਾਲੀਆਂ ਦੇ ਤਿਲਾਂ ’ਚ ਤੇਲ ਨਹੀ ਰਿਹਾ ਕਿਉਕਿ ਨੰਨੀ ਛਾਂ ਅਖਵਾਉਣ ਵਾਲੀ ਬੀਬੀ ਹਰਸਿਮਰਤ ਕੌਰ ਦੇ ਰਾਜਕਾਲ ਦੌਰਾਨ ਲੜਕੀਆਂ ਬੇਪੱਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਾਗਰਸ਼ ਦੀ ਗੱਲ ਕਰਦਿਆ ਕਿਹਾ ਕਿ ਅੱਤਵਾਦ ਦੀ ਹਨੇਰੀ ’ਚ ਮੁੱਖ ਮੰਤਰੀ ਬੇਅੰਤ ਸਿੰਘ ਨੇ ਆਪਣੀ ਜਾਨ ਦੇ ਕੇ ਪੰਜਾਬ ਦੇ ਲੋਕਾਂ ਦੀ ਰਾਖੀ ਕੀਤੀ ਪਰ ਅਕਾਲੀ ਦਲ ਕਿਸਾਨਾਂ ਦੀ ਜਾਂਨਾਂ ਲੈ ਰਿਹਾ ਹੈ। ਉਨ੍ਹਾਂ ਕੇਜਰੀ ਵਾਲ ਤੇ ਵਰਦਿਆ ਕਿਹਾ ਕਿ ਚਿੱਟੀ ਟੋਪੀ ਪੰਜਾਬ ਵਾਸੀਆਂ ਲਈ ਕੈਂਸਰ ਦੀ ਬਿਮਾਰੀ ਵਾਂਗ ਹੈ ਇਸ ਨਹੀ ਤੋਂ ਬਚਨ ਦੀ ਲੋੜ ਹੈ। ਹਲਕਾ ਬਰਨਾਲਾ ਦੇ ਵਿਧਾਇਕ :ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਵੀ ਪੰਜਾਬ ਦੀ ਸਾਰ ਲਈ ਹੈ ਤਾਂ ਕਾਗਰਸ਼ ਸਰਕਾਰ ਸਮੇ ਹੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਹੀ ਲਈ ਹੈ। ਹਲਕਾ ਭਦੌੜ ਦੇ ਵਿਧਾਇਕ ਮੁਹੰਮਦ ਸਦੀਕ ਨੇ ਵੀ ਪਹੁੰਚ ਕੇ ਸੰਬੋਧਨ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਮੱਖਣ ਸਰਮਾ, ਜਗਜੀਤ ਸਿੰਘ ਧੌਲਾ, ਗੁਰਵੀਰ ਸਿੰਘ ਗੁਰੀ ਭੱਠਲ, ਸ਼ਹਿਰ ਪ੍ਰਧਾਨ ਅਜੈ ਕੁਮਾਰ ਗਰਗ, ਸੀਨੀਅਰ ਆਗੂ ਰਜਿੰਦਰ ਸਿੰਘ ਰਾਜ਼ੀਠੇਕੇਦਾਰ, ਹਰਵਿੰਦਰ ਸਿੰਘ ਸੋਢੀ, ਡਾਂ ਸਨੀ ਸਦਿਉੜਾ, ਰਜਿੰਦਰ ਕੌਰ ਧਨੌਲਾ, ਮਲਕੀਤ ਕੌਰ ਸਹੋਤਾ, ਭਰਭੂਰ ਸਿੰਘ, ਹਰਦੀਪ ਸਿੰਘ ਸੌਢੀ, ਸਾਬਕਾ ਸਰਪੰਚ ਚੰਦ ਸਿੰਘ, ਬਜਿੰਦਰ ਸਿੰਘ ਟੀਟੂ ਵਾਲੀਆ, ਸਰਬਜੀਤ ਸਿੰਘ ਗਿੱਲ, ਗੱਜਣ ਸਿੰਘ ਨੰਬਰਦਾਰ , ਵਿੱਕੀ ਪਿਵਾਲ, ਗਗਨ ਸਿੰਘ ਢਿੱਲੋ, ਗੋਲ੍ਹੀ ਐਮਸੀ, ਬਾਲਸ਼ਾਹੀ, ਕੁਲਦੀਪ ਮਾਣਕ, ਕੌਰ ਸਿੰਘ ਤੇ ਨਰੇਸ਼ ਕੁਮਾਰ ਦੇ ਨਾਲ ਸੈਕੜਿਆਂ ਦੀ ਗਿਣਤੀ ’ਚ ਕਾਗਰਸ਼ੀ ਵਰਕਰ ਹਾਜ਼ਰ ਸਨ।
ਚਿੱਟੀ ਟੋਪੀ ਕੈਂਸਰ ਦੀ ਬਿਮਾਰੀ ਵਾਂਗ, ਪੰਜਾਬੀਓ ਤੁਸੀਂ ਇਸ ਨੂੰ ਮੂੰਹ ਨਾ ਲਾਓ : ਬੀਬੀ ਭੱਠਲ



